ਆਲੀਆ ਤੇ ਰਣਬੀਰ ਪਹਿਲੀ ਵਾਰ ਬੇਬੀ ‘ਰਾਹਾ’ ਨਾਲ ਨਿਕਲੇ ਬਾਹਰ; ਰਾਹਾ ਦੀਆਂ ਤਸਵੀਰਾਂ ਹੋਈਆਂ ਵਾਇਰਲ

written by Lajwinder kaur | January 13, 2023 02:01pm

Baby Raha pics viral: ਨਵੇਂ ਮਾਤਾ-ਪਿਤਾ ਬਣੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਆਖਿਰਕਾਰ ਅੱਜ ਆਪਣੀ ਬੱਚੀ ਰਾਹਾ ਨੂੰ ਘਰ ਤੋਂ ਬਾਹਰ ਦੀ ਆਬੋ ਹਵਾ ਵਿੱਚ ਲੈ ਕੇ ਨਿਕਲੇ ਹਨ। ਆਲੀਆ ਅਤੇ ਰਣਬੀਰ ਨੇ ਅਜੇ ਤੱਕ ਬੇਬੀ ਰਾਹਾ ਦਾ ਚਿਹਰਾ ਕਿਸੇ ਨੂੰ ਨਹੀਂ ਦਿਖਾਇਆ ਹੈ ਅਤੇ ਹੁਣ ਉਹ ਪਹਿਲੀ ਵਾਰ ਆਪਣੀ ਬੱਚੀ ਨਾਲ ਬਾਹਰ ਨਿਕਲੇ ਹਨ।

ਆਲੀਆ ਅਤੇ ਰਣਬੀਰ ਦੋਵਾਂ ਨੇ ਮੀਡੀਆ ਨੂੰ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਕੋਈ ਵੀ ਉਨ੍ਹਾਂ ਦੀ ਬੱਚੀ ਦੀ ਫੋਟੋ ਵਾਇਰਲ ਨਾ ਕਰੇ। ਹੁਣ ਆਲੀਆ, ਰਣਬੀਰ ਅਤੇ ਰਾਹਾ ਦੀ ਮਾਸੀ ਸ਼ਾਹੀਨ ਭੱਟ ਆਊਟਿੰਗ ਲਈ ਰਵਾਨਾ ਹੋ ਗਏ ਹਨ। ਕੁੱਲ ਮਿਲਾ ਕੇ ਰਾਹਾ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ ਪਰ ਅਜੇ ਵੀ ਬੱਚੀ ਦਾ ਚਿਹਰਾ ਨਹੀਂ ਆਇਆ ਹੈ।

ali ranbir with baby raha

ਹੋਰ ਪੜ੍ਹੋ  : ਆਥੀਆ ਸ਼ੈੱਟੀ ਤੇ ਕੇ ਐੱਲ ਰਾਹੁਲ ਦੇ ਵਿਆਹ ਦੀ ਤਾਰੀਖ ਹੋਈ ਪੱਕੀ! ਜਾਣੋ ਕਿਸ ਦਿਨ ਲੈਣਗੇ ਸੱਤ ਫੇਰੇ

ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਬੱਚੀ ਰਾਹਾ ਨਾਲ ਬਾਹਰ ਘੁੰਮਣ ਗਏ ਸਨ। ਉਨ੍ਹਾਂ ਨਾਲ ਸ਼ਾਹੀਨ ਭੱਟ ਵੀ ਨਜ਼ਰ ਆਈ। ਤਿੰਨੋ ਆਪਣੀ ਸਵੇਰ ਨੂੰ ਸੁੰਦਰ ਬਨਾਉਣ ਲਈ ਬੇਬੀ ਰਾਹਾ ਦੇ ਨਾਲ ਸਵੇਰ ਦੀ ਸੈਰ ਉੱਤੇ ਨਿਕਲੇ ਸਨ। ਬਾਅਦ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਆਲੀਆ ਨੇ ਰਾਹਾ ਨੂੰ ਆਪਣੇ ਸਿਨੇ ਨਾਲ ਲਗਾ ਰੱਖਿਆ ਸੀ। ਇੱਕ ਤਸਵੀਰ ਵਿੱਚ  ਰਾਹਾ  ਨੂੰ ਆਪਣੀ ਮੰਮੀ ਆਲੀਆ ਦੀ ਗੋਦੀ ਵਿੱਚ ਦੇਖਿਆ ਜਾ ਸਕਦਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

inside image of raha first pic

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਅਪ੍ਰੈਲ 2022 ਵਿੱਚ ਵਿਆਹ ਕਰ ਲਿਆ। ਇਸ ਦੇ ਨਾਲ ਹੀ, ਸਾਲ 6 ਨਵੰਬਰ 2022 ਨੂੰ ਇਹ ਜੋੜਾ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਬਣੇ। ਦੋਵਾਂ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਸੀ, ਪਰ ਅਜੇ ਤੱਕ ਦੋਵਾਂ ਨੇ ਬੱਚੀ ਦਾ ਚਿਹਰਾ ਨਹੀਂ ਦਿਖਾਇਆ ਹੈ।

 

View this post on Instagram

 

A post shared by Viral Bhayani (@viralbhayani)

You may also like