ਆਲੀਆ ਭੱਟ ਵਿਆਹ ਤੋਂ ਬਾਅਦ ਰਣਬੀਰ ਕਪੂਰ ਨਹੀਂ, ਇਸ ਸਖ਼ਸ਼ ਨੂੰ 'Darlings' ਕਹਿ ਰਹੀ ਹੈ; ਰਾਜ਼ 5 ਜੁਲਾਈ ਨੂੰ ਖੁੱਲ੍ਹੇਗਾ
Alia Bhatt Film Darlings: ਜਦੋਂ ਤੋਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕਾਂ ਦੀ ਨਜ਼ਰ ਉਸ ਦੀ ਹਰ ਪੋਸਟ 'ਤੇ ਲੱਗੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਹਰ ਪੋਸਟ ਦੀ ਚਰਚਾ ਇੰਨੀ ਹੁੰਦੀ ਹੈ ਕਿ ਉਹ ਪੋਸਟ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਹੁਣ ਆਲੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ 'ਚ ਆਲੀਆ ਕੁਝ ਬੋਲਦੀ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਅਭਿਨੇਤਰੀ ਦਾ ਚਿਹਰਾ ਨਹੀਂ, ਸਿਰਫ ਆਵਾਜ਼ ਸੁਣਾਈ ਦੇ ਰਹੀ ਹੈ। ਇਹ ਵੀਡੀਓ ਕੁਝ ਵੀ ਨਹੀਂ ਸਗੋਂ ਅਦਾਕਾਰਾ ਦੀ ਆਉਣ ਵਾਲੀ ਫਿਲਮ DARLINGS ਦਾ ਇੱਕ ਛੋਟਾ ਜਿਹਾ ਕਲਿੱਪ ਹੈ।
ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ
Image Source: Instagram
ਆਲੀਆ ਭੱਟ ਦੀ ਡਾਰਲਿੰਗਜ਼ ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਹੋਇਆ ਸੀ। ਇਸ ਦੇ ਨਾਲ ਹੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ- 'ਥੋੜਾ ਡਾਰਕ... ਥੋੜੀ ਜਿਹੀ ਕਾਮੇਡੀ... ਡਾਰਲਿੰਗ। ਟੀਜ਼ਰ ਕੱਲ੍ਹ ਰਿਲੀਜ਼ ਹੋਵੇਗਾ।
ਆਲੀਆ ਨੇ ਫਿਲਮ 'ਡਾਰਲਿੰਗ' ਦਾ ਇਕ ਛੋਟਾ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਤਿੰਨ ਲੋਕ ਆਪਸ 'ਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸ਼ੁਰੂਆਤ ਆਲੀਆ ਭੱਟ ਦੀ ਹੱਸੀ ਦੇ ਨਾਲ ਹੁੰਦਾ ਹੈ ਤੇ ਇੱਕ ਆਦਮੀ ਆਲੀਆ ਨਾਲ ਗੱਲ ਕਰ ਰਿਹਾ ਹੈ ਤੇ ਪੁੱਛਦਾ ਹੈ 'ਇੱਥੇ ਇੰਨਾ ਹਨੇਰਾ ਕਿਉਂ ਹੈ, DARLINGS ।' ਬਾਕੀ ਦੀ ਗੱਲਬਾਤ ਤੁਸੀਂ ਇਸ ਹੇਠ ਦਿੱਤੀ ਵੀਡੀਓ ‘ਚ ਸੁਣ ਸਕਦੇ ਹੋ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਹਿ ਰਹੇ ਨੇ ਕਿ ਇੰਤਜ਼ਾਰ ਨਹੀਂ ਹੋ ਰਿਹਾ ਹੈ।
ਆਲੀਆ ਭੱਟ ਦੀ ਫਿਲਮ 'ਡਾਰਲਿੰਗ' ਦੀ ਕਹਾਣੀ ਮੁੰਬਈ 'ਚ ਰਹਿਣ ਵਾਲੇ ਇਕ ਮੱਧ ਵਰਗੀ ਪਰਿਵਾਰ ਦੀ ਹੈ। ਫਿਲਮ 'ਚ ਮਾਂ-ਧੀ (ਆਲੀਆ) ਕਹਾਣੀ ਦਾ ਕੇਂਦਰ ਬਿੰਦੂ ਹੋਵੇਗੀ। ਇਸ ਫਿਲਮ 'ਚ ਸ਼ੈਫਾਲੀ ਸ਼ਾਹ ਆਲੀਆ ਦੀ ਮਾਂ ਦਾ ਕਿਰਦਾਰ ਨਿਭਾਏਗੀ, ਜਦਕਿ ਆਲੀਆ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਏਗੀ। ਇਸ ਫਿਲਮ ਦਾ ਨਿਰਦੇਸ਼ਨ ਜੈਸਮਿਸ ਰੇ ਰੇਨ ਨੇ ਕੀਤਾ ਹੈ। ਇਸ ਫਿਲਮ ਨੂੰ ਗੌਰੀ ਖਾਨ, ਗੌਰਵ ਵਰਮਾ ਅਤੇ ਆਲੀਆ ਭੱਟ ਖੁਦ ਪ੍ਰੋਡਿਊਸ ਕਰ ਰਹੇ ਹਨ।
View this post on Instagram