ਬੇਬੀਮੂਨ ਤੋਂ ਆਲੀਆ ਭੱਟ ਨੇ ਸ਼ੇਅਰ ਕੀਤੀ ਰਣਬੀਰ ਕਪੂਰ ਦੀ ਕਿਊਟ ਜਿਹੀ ਵੀਡੀਓ, ਕਪਲ ਲੈ ਰਿਹਾ ਹੈ ਹਸੀਨ ਵਾਦੀਆਂ ਦਾ ਅਨੰਦ

written by Lajwinder kaur | August 14, 2022

Alia Bhatt Shares An Adorable Video Of Ranbir Kapoor: ਬਾਲੀਵੁੱਡ ਆਲੀਆ ਭੱਟ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਪਤੀ ਰਣਬੀਰ ਕਪੂਰ ਨਾਲ ਛੁੱਟੀਆਂ ਮਨਾਉਣ ਗਈ ਹੋਈ ਹੈ। ਜਿੱਥੋਂ ਆਲੀਆ ਨੇ ਹਾਲ ਹੀ 'ਚ ਰਣਬੀਰ ਕਪੂਰ ਦਾ ਇੱਕ ਬਹੁਤ ਹੀ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਬਲੂ ਡੈਨਿਮ ਤੇ ਸ਼ਰਟ ਦੇ ਨਾਲ ਕਾਲੇ ਰੰਗ ਦੇ ਚਸ਼ਮਿਆਂ ਦੇ ਨਾਲ ਨਜ਼ਰ ਆ ਰਿਹਾ ਹੈ। ਵੀਡੀਓ ਚ ਖ਼ੂਬਸਰੂਤ ਵਾਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵੀਡੀਓ ਨੂੰ ਆਲੀਆ ਭੱਟ ਸ਼ੂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਐਕਟਰ ਦਾ ਇਹ ਕੂਲ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਆਮਿਰ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਲਹਿਰਾਇਆ ਤਿਰੰਗਾ, ਗਲੈਕਸੀ ਅਪਾਰਟਮੈਂਟਸ 'ਚ ਦੇਖਣ ਨੂੰ ਮਿਲਿਆ ਅਜਿਹਾ ਨਜ਼ਾਰਾ

image source Instagram

ਹਾਲ ਹੀ 'ਚ ਆਲੀਆ ਭੱਟ ਨੇ ਰਣਬੀਰ ਕਪੂਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਹਾਲ ਹੀ 'ਚ ਰਿਲੀਜ਼ ਹੋਏ 'ਬ੍ਰਹਮਾਸਤਰ' ਗੀਤ ਦੇਵਾ-ਦੇਵਾ 'ਤੇ ਡਾਂਸ ਕਰਦੇ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।

image source Instagram

ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦਾ ਅਪ੍ਰੈਲ 'ਚ ਵਿਆਹ ਹੋਇਆ ਸੀ ਪਰ ਦੋਵੇਂ ਆਪਣੇ ਹਨੀਮੂਨ 'ਤੇ ਨਹੀਂ ਜਾ ਸਕੇ, ਇਸ ਲਈ ਦੋਵੇਂ ਹੁਣ ਬੇਬੀਮੂਨ ‘ਤੇ ਛੁੱਟੀਆਂ ਦਾ ਲੁਤਫ ਲੈ ਰਹੇ ਹਨ। ਹਾਲਾਂਕਿ ਇਸ ਦੌਰਾਨ ਆਲੀਆ ਗਰਭਵਤੀ ਹੈ।

image source Instagram

ਇਸ ਦੇ ਨਾਲ ਹੀ ਦੋਵਾਂ ਦੀ ਬਹੁਚਰਚਿਤ ਫਿਲਮ ਬ੍ਰਹਮਾਸਤਰ 9 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਰਣਬੀਰ ਕਪੂਰ ਦੀ ਸ਼ਮਸ਼ੇਰਾ ਅਤੇ ਆਲੀਆ ਭੱਟ ਦੀ ਡਾਰਲਿੰਗਸ ਰਿਲੀਜ਼ ਹੋ ਚੁੱਕੀਆਂ ਹਨ।

 

 

View this post on Instagram

 

A post shared by Alia Bhatt 🤍☀️ (@aliaabhatt)

You may also like