ਆਮਿਰ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਲਹਿਰਾਇਆ ਤਿਰੰਗਾ, ਗਲੈਕਸੀ ਅਪਾਰਟਮੈਂਟਸ 'ਚ ਦੇਖਣ ਨੂੰ ਮਿਲਿਆ ਅਜਿਹਾ ਨਜ਼ਾਰਾ

written by Lajwinder kaur | August 14, 2022

Salman Khan joins PM Narendra Modi's Har Ghar Tiranga campaign: ਸੁਪਰਸਟਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਸਲਮਾਨ ਖ਼ਾਨ ਨੇ ਵੀ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਭਿਲਾਸ਼ੀ 'ਹਰ ਘਰ ਤਿਰੰਗਾ ਅਭਿਆਨ' ਨਾਲ ਜੁੜ ਕੇ ਦੇਸ਼ ਵਾਸੀ ਘਰ-ਘਰ ਤਿਰੰਗਾ ਲਹਿਰਾ ਰਹੇ ਹਨ ਅਤੇ ਸਾਰੇ ਦਿੱਗਜ ਸਿਤਾਰੇ ਵੀ ਇਸ ਮਿਸ਼ਨ ਨਾਲ ਜੁੜ ਰਹੇ ਹਨ। ਹਾਲ ਹੀ 'ਚ ਆਮਿਰ ਖ਼ਾਨ ਵਲੋਂ ਘਰ 'ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਹੁਣ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੀ ਤਿਰੰਗਾ ਲਹਿਰਾਉਂਦੇ ਦੇਖਿਆ ਗਿਆ।

ਹੋਰ ਪੜ੍ਹੋ :  ਪਾਲੀਵੁੱਡ ਜਗਤ ਦੀ ਨਾਮੀ ਐਕਟਰੈੱਸ ਸਿੰਮੀ ਚਾਹਲ ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਦੇ ਨਾਲ ਨਜ਼ਰ ਆਵੇਗੀ ‘Tere Bajjon’ ਗੀਤ ‘ਚ

salman khan image fdf image source Instagram

ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਦੇਸ਼ ਦੇ ਲੋਕਾਂ ਵਿੱਚ ਸਾਫ਼ ਨਜ਼ਰ ਆ ਰਹੀ ਹੈ। ਸਲਮਾਨ ਖ਼ਾਨ ਗਲੈਕਸੀ ਅਪਾਰਟਮੈਂਟਸ 'ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਰਿਹਾਇਸ਼ 'ਤੇ ਲਹਿਰਾਉਂਦੇ ਤਿਰੰਗੇ ਨੂੰ ਦੇਖ ਕੇ ਕਈ ਫੋਟੋਗ੍ਰਾਫਰਾਂ ਨੇ ਤਸਵੀਰਾਂ ਅਤੇ ਵੀਡੀਓਜ਼ ਰਿਕਾਰਡ ਕੀਤੀਆਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ, ਆਮਿਰ ਖ਼ਾਨ, ਰਣਬੀਰ ਕਪੂਰ, ਆਲੀਆ ਭੱਟ, ਸ਼ਿਲਪਾ ਸ਼ੈੱਟੀ, ਰਿਤਿਕ ਰੋਸ਼ਨ, ਅਕਸ਼ੈ ਕੁਮਾਰ, ਕੰਗਨਾ ਰਣੌਤ, ਅਨਿਲ ਕਪੂਰ ਅਤੇ ਸੰਨੀ ਦਿਓਲ ਵਰਗੇ ਸਾਰੇ ਸਿਤਾਰੇ ਇਸ ਮਿਸ਼ਨ ਦਾ ਹਿੱਸਾ ਬਣ ਚੁੱਕੇ ਹਨ।

salman khan image image source Instagram

ਦੱਸ ਦੇਈਏ ਕਿ 'ਹਰ ਘਰ ਤਿਰੰਗਾ ਅਭਿਆਨ' ਤਹਿਤ ਸਰਕਾਰ, ਸੱਭਿਆਚਾਰਕ ਮੰਤਰਾਲੇ ਅਤੇ ਸਾਰੇ ਕੇਂਦਰੀ ਮੰਤਰੀਆਂ ਸਮੇਤ ਹੋਰਨਾਂ ਨੇ ਵੀ ਭਾਰਤ ਦੇ ਨਾਗਰਿਕਾਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਮੁਹਿੰਮ ਦੀ ਵੈੱਬਸਾਈਟ ਦੇ ਜ਼ਰੀਏ ਮੰਤਰਾਲਾ ਆਪਣੇ ਘਰਾਂ 'ਚ ਝੰਡੇ ਲਗਾਉਣ ਦੇ ਸਹੀ ਤਰੀਕੇ ਦੱਸ ਰਿਹਾ ਹੈ ਅਤੇ ਲੋਕਾਂ ਨੂੰ ਤਿਰੰਗੇ ਨਾਲ ਸੈਲਫੀ ਲੈਣ ਦੀ ਅਪੀਲ ਕਰ ਰਿਹਾ ਹੈ। ਸੁਤੰਤਰਤਾ ਦਿਵਸ ਤੱਕ ਘੱਟੋ-ਘੱਟ 20 ਕਰੋੜ ਝੰਡੇ ਲਹਿਰਾਉਣ ਦਾ ਵਿਚਾਰ ਹੈ।

Salman Khan spends his entire day with the Indian Navy, fans say 'Bhaijaan's high on josh' Image Source: Twitter

You may also like