ਆਲੀਆ ਭੱਟ ਨੇ ਬਾਥਰੂਮ ਤੋਂ ਸ਼ੇਅਰ ਕਰ ਦਿੱਤੀਆਂ ਆਪਣੀਆਂ ਨਵੀਆਂ ਤਸਵੀਰਾਂ, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਅਜਿਹੀਆਂ ਪ੍ਰਤੀਕਿਰਿਆ

written by Lajwinder kaur | December 11, 2022 06:28pm

Alia Bhatt's Bathroom Selfies:  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਆਲੀਆ ਭੱਟ ਨੇ ਨਵੰਬਰ ਦੇ ਸ਼ੁਰੂ ਵਿੱਚ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਉਹ ਆਰਾਮ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਵੀ ਘੱਟ ਹੀ ਨਜ਼ਰ ਆਉਂਦੀ ਹੈ।

ਹਾਲਾਂਕਿ ਆਲੀਆ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਇਸ ਦੌਰਾਨ ਉਸ ਨੇ ਇੰਸਟਾਗ੍ਰਾਮ 'ਤੇ ਐਤਵਾਰ ਦੀ ਸੈਲਫੀ ਸ਼ੇਅਰ ਕੀਤੀ ਹੈ। ਆਲੀਆ ਭੱਟ ਨੇ ਬਾਥਰੂਮ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।

ਹੋਰ ਪੜ੍ਹੋ : ਰੁਪਿੰਦਰ ਰੂਪੀ ਨੇ ਵਿਆਹ ਦੀ 29ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਭੁਪਿੰਦਰ ਬਰਨਾਲਾ ਨੂੰ ਕੀਤਾ ਵਿਸ਼

image source: Instagram

ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਦੋ ਸੈਲਫੀਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਵੀਂ ਮਾਂ ਬਣੀ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਆਲੀਆ ਦੇ ਚਿਹਰੇ ਉੱਤੇ ਚਮਕ ਦੇਖਣ ਨੂੰ ਮਿਲ ਰਹੀ ਹੈ। ਆਲੀਆ ਦੀਆਂ ਇਹ ਸਨਕਿੱਸ ਕੀਤੀਆਂ ਤਸਵੀਰਾਂ ਉਸ ਦੇ ਬਾਥਰੂਮ ਦੀਆਂ ਹਨ ਅਤੇ ਉਸ ਨੇ ਇਸ ਗੱਲ ਦਾ ਜ਼ਿਕਰ ਆਪਣੀ ਕੈਪਸ਼ਨ 'ਚ ਕੀਤਾ ਹੈ।

actor alia bhatt image source: Instagram

ਆਲੀਆ ਨੇ ਕੈਪਸ਼ਨ 'ਚ ਲਿਖਿਆ- ‘ਐਤਵਾਰ ਦੀ ਸਵੇਰ ਬਾਥਰੂਮ 'ਚ ਕੁਝ ਚੰਗੀ ਰੋਸ਼ਨੀ ਅਤੇ aimlessly conducting a photoshoot ਲਈ ਹੈ। 'ਹੈਪੀ ਸੰਡੇ'। ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਅਤੇ ਨਾਮੀ ਕਲਾਕਾਰ ਕਾਫੀ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਅਦਾਕਾਰਾ 'ਤੇ ਪਿਆਰ ਲੁੱਟਾ ਰਹੇ ਹਨ।

alia bhatt image image source: Instagram

ਦੱਸ ਦਈਏ ਆਲੀਆ ਭੱਟ ਅਤੇ ਰਣਬੀਰ ਕਪੂਰ 14 ਅਪ੍ਰੈਲ 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਤੋਂ ਬਾਅਦ 27 ਜੂਨ ਨੂੰ ਆਲੀਆ ਭੱਟ ਨੇ ਪ੍ਰਸ਼ੰਸਕਾਂ ਨਾਲ ਗਰਭਵਤੀ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ। ਦੂਜੇ ਪਾਸੇ, 6 ਨਵੰਬਰ ਨੂੰ ਆਲੀਆ ਭੱਟ ਨੇ ਬੇਟੀ ਨੂੰ ਜਨਮ ਦਿੱਤਾ ਅਤੇ ਇਕ ਕਿਊਟ ਇੰਸਟਾਗ੍ਰਾਮ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਰਣਵੀਰ ਅਤੇ ਆਲੀਆ ਨੇ ਆਪਣੀ ਧੀ ਦਾ ਨਾਮ ਰਾਹਾ ਰੱਖਿਆ ਹੈ। ਪਰ ਅਜੇ ਤੱਕ ਉਨ੍ਹਾਂ ਨੇ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ।

 

 

View this post on Instagram

 

A post shared by Alia Bhatt 💛 (@aliaabhatt)

You may also like