
Rupinder Rupi celebrates 29th wedding anniversary: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਰੁਪਿੰਦਰ ਰੂਪੀ ਜੋ ਕਿ ਨੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਉਨ੍ਹਾਂ ਦੇ ਹਮਸਫਰ ਵੀ ਮਨੋਰੰਜਨ ਜਗਤ ਦੇ ਨਾਲ ਸਬੰਧ ਰੱਖਦੇ ਹਨ। ਰੁਪਿੰਦਰ ਰੂਪੀ ਨੇ ਆਪਣੇ ਵਿਆਹ ਦੀ 29ਵੀਂ ਵਰ੍ਹੇਗੰਢ ਮੌਕੇ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਭੁਪਿੰਦਰ ਬਰਨਾਲਾ ਨੂੰ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਮਨਾ ਰਹੇ ਨੇ ਵਿਆਹ ਦੀ 5ਵੀਂ ਵਰ੍ਹੇਗੰਢ, ਪੋਸਟ ਪਾ ਕੇ ਇੱਕ-ਦੂਜੇ ਲਈ ਪਿਆਰ ਦਾ ਕੀਤਾ ਇਜ਼ਹਾਰ

ਉਨ੍ਹਾਂ ਨੇ ਫੇਸਬੁੱਕ ਉੱਤੇ ਆਪਣੇ ਪਤੀ ਭੁਪਿੰਦਰ ਬਰਨਾਲਾ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੱਸਦੇ-ਹਸਾਉਂਦੇ, ਲੜਦੇ- ਮਨਾਉਂਦੇ ਬੀਤ ਗਏ ਨੇ 29 ਸਾਲ ... ਅੱਜ ਸਾਡੀ 29ਵੀਂ ਵਿਆਹ ਵਰ੍ਹੇ ਗੰਢ ਹੈ…’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਜੇ ਗੱਲ ਕਰੀਏ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਦੀ ਤਾਂ ਦੋਵੇਂ ਹੀ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਹਨ । ਭੁਪਿੰਦਰ ਬਰਨਾਲਾ ਪੰਜਾਬ ਦੇ ਨਾਮਵਰ ਡਾਇਰੈਕਟਰ ‘ਚੋਂ ਇੱਕ ਨੇ, ਇਸ ਤੋਂ ਇਲਾਵਾ ਉਹ ਕਮਾਲ ਦੇ ਅਦਾਕਾਰ ਵੀ ਹਨ।

ਜੇ ਗੱਲ ਕਰੀਏ ਰੁਪਿੰਦਰ ਰੂਪੀ ਦੀ ਤਾਂ ਉਹ ਇੰਨ੍ਹੀਂ ਦਿਨੀਂ ਪੰਜਾਬੀ ਫ਼ਿਲਮ ਗੋਡੇ ਗੋਡੇ ਚਾਅ ਦੀ ਸ਼ੂਟਿੰਗ ਕਰ ਰਹੇ ਨੇ, ਜਿਸ ਕਰਕੇ ਉਹ ਅਕਸਰ ਹੀ ਸ਼ੂਟਿੰਗ ਸੈੱਟ ਤੋਂ ਆਪਣੀ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਸਦੇ ਨਾਲ ਹੀ ਕਈ ਗੀਤਾਂ ‘ਚ ਵੀ ਉਹ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।
View this post on Instagram