
Anushka Sharma Wishes Virat Kohli : ਪਾਵਰ ਕਪਲ ਦੇ ਨਾਂਅ ਨਾਲ ਮਸ਼ਹੂਰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਅੱਜ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਰਹੇ ਹਨ। ਜਿਸ ਕਰਕੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਪਤੀ ਵਿਰਾਟ ਕੋਹਲੀ ਨਾਲ ਆਪਣੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ 'ਚੋਂ ਕੁਝ ਤਸਵੀਰਾਂ ਫੋਟੋਸ਼ਾਪ ਕੀਤੀਆਂ ਗਈਆਂ ਹਨ, ਜਦਕਿ ਕੁਝ ਬੇਹੱਦ ਖਾਸ ਪਲਾਂ ਦੀਆਂ ਤਸਵੀਰਾਂ ਹਨ ਜੋ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਹਵਾਲੇ ਨਾਲ ਸ਼ੇਅਰ ਕੀਤੀਆਂ ਹਨ। ਇੱਕ ਫੋਟੋ ਦੇ ਨਾਲ ਅਨੁਸ਼ਕਾ ਸ਼ਰਮਾ ਨੇ ਦੱਸਿਆ ਹੈ ਕਿ ਡਿਲੀਵਰੀ ਤੋਂ ਅਗਲੇ ਦਿਨ ਵਿਰਾਟ ਕੋਹਲੀ ਉਨ੍ਹਾਂ ਦੇ ਕੋਲ ਬੈੱਡ 'ਤੇ ਲੇਟੇ ਹੋਏ ਸਨ।
ਹੋਰ ਪੜ੍ਹੋ : ਹਿੱਲ ਸਟੇਸ਼ਨ ਤੋਂ ਕੈਟਰੀਨਾ ਅਤੇ ਵਿੱਕੀ ਦੀਆਂ ਨਵੀਆਂ ਤਸਵੀਆਂ ਆਈਆਂ ਸਾਹਮਣੇ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਆਏ ਨਜ਼ਰ

ਇਸ ਰਾਜ਼ ਦਾ ਖੁਲਾਸਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫੋਟੋ ਰਾਹੀਂ ਕੀਤਾ ਹੈ। ਪਹਿਲੀ ਤਸਵੀਰ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'ਪਰੀ' ਦੇ ਪੋਸਟਰ ‘ਤੇ ਬਣਾਏ ਮੀਮ ਦੀ ਹੈ, ਜਿਸ 'ਚ ਵਿਰਾਟ ਕੋਹਲੀ ਨੂੰ ਅਭਿਨੇਤਰੀ ਦੇ ਪਿੱਛੇ ਖੜ੍ਹੇ ਦਿਖਾਇਆ ਗਿਆ ਹੈ। ਦੂਜੀ ਤਸਵੀਰ 'ਚ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਅਤੇ ਤੀਸਰੀ ਤਸਵੀਰ 'ਚ ਅਨੁਸ਼ਕਾ ਨੇ ਉਸ ਖਾਸ ਪਲ ਨੂੰ ਸ਼ੇਅਰ ਕੀਤਾ ਹੈ ਜਦੋਂ ਅਨੁਸ਼ਕਾ ਸ਼ਰਮਾ ਡਿਲੀਵਰੀ ਦੌਰਾਨ ਸਹੇ ਦਰਦ ਤੋਂ ਬਾਅਦ ਹਸਪਤਾਲ ਦੇ ਬੈੱਡ 'ਤੇ ਸੀ ਅਤੇ ਉਸ ਨੂੰ ਬਿਹਤਰ ਮਹਿਸੂਸ ਕਰਨ ਲਈ। ਵਿਰਾਟ ਕੋਹਲੀ ਕੋਲ ਬੈੱਡ 'ਤੇ ਲੇਟੇ ਹੋਏ ਸਨ।

ਚੌਥੀ ਫੋਟੋ ਵਿੱਚ ਕੌਫੀ ਵਾਲਾ ਮੱਗ ਦੀ ਹੈ ਜਿਸ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਫੋਟੋ ਛਪੀ ਹੋਈ ਹੈ ਅਤੇ ਪੰਜਵੀਂ ਫੋਟੋ 'ਚ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦਾ ਲੁੱਕ ਸ਼ੇਅਰ ਕੀਤਾ ਹੈ । ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨਾਲ ਦੋ ਹੋਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਉਨ੍ਹਾਂ ਦੀਆਂ ਛੁੱਟੀਆਂ ਦੌਰਾਨ ਦੀਆਂ ਸਨ। ਵਿਰਾਟ ਕੋਹਲੀ ਨੇ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕੀਤੀ- ਜ਼ਾਹਿਰ ਹੈ ਕਿ ਤੁਹਾਡੇ ਕੋਲ ਮੇਰੀਆਂ ਕੁਝ ਬਿਹਤਰੀਨ ਤਸਵੀਰਾਂ ਹਨ। ਉੱਧਰ ਵਿਰਾਟ ਕੋਹਲੀ ਨੇ ਵੀ ਆਪਣੇ ਸ਼ੋਸਲ ਮੀਡੀਆ ਉੱਤੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਪਾ ਕੇ ਅਨੁਸ਼ਕਾ ਨੂੰ ਵਿਆਹ ਦੀ 5ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 11 ਦਸੰਬਰ 2017 ਨੂੰ ਵਿਆਹ ਕਰ ਲਿਆ ਸੀ। ਵਿਰਾਟ ਅਤੇ ਅਨੁਸ਼ਕਾ ਦਾ ਵਿਆਹ ਇੰਡਸਟਰੀ ਦੇ ਸਭ ਤੋਂ ਸ਼ਾਨਦਾਰ ਵਿਆਹਾਂ ਵਿੱਚੋਂ ਇੱਕ ਸੀ। ਦੋਵਾਂ ਨੇ ਇਟਲੀ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਦੋਵੇਂ ਪਿਛਲੇ ਸਾਲ ਇੱਕ ਪਿਆਰੀ ਜਿਹੀ ਧੀ ਦੇ ਮਾਪੇ ਬਣੇ ਸਨ। ਉਨ੍ਹਾਂ ਨੇ ਆਪਣੀ ਬੇਟੀ ਦੀ ਧੀ ਦਾ ਨਾਮ ਵਾਮਿਕਾ ਰੱਖਿਆ ਹੈ। ਦੋਵੇਂ ਹਮੇਸ਼ਾ ਹੀ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ।
View this post on Instagram
View this post on Instagram