
Katrina Kaif And Vicky Kaushal's new pics: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਜਗਤ ਦੇ ਕਿਊਟ ਕਪਲਸ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। 9 ਦਸੰਬਰ ਨੂੰ ਉਨ੍ਹਾਂ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਨੂੰ ਸੈਲੀਬ੍ਰੇਟ ਕਰਨ ਲਈ ਇਹ ਜੋੜਾ ਹਿੱਲ ਸਟੇਸ਼ਨ ਪਹੁੰਚਿਆ ਹੋਇਆ ਹੈ। ਜਿੱਥੇ ਉਹ ਕੁਦਰਤੀ ਨਜ਼ਾਰਿਆਂ ਦਾ ਖੂਬ ਲੁਤਫ ਲੈ ਰਹੇ ਹਨ। ਪਰ ਇਸ ਕਪਲ ਨੇ ਸਥਾਨ ਦਾ ਖੁਲਾਸਾ ਨਹੀਂ ਕੀਤਾ ਹੈ। ਹੁਣ ਕੈਟਰੀਨਾ ਨੇ ਇਸ ਦੌਰਾਨ ਕੁਝ ਹੋਰ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਵਿੱਕੀ ਕੌਸ਼ਲ ਵੀ ਨਜ਼ਰ ਆ ਰਹੇ ਹਨ। ਕੈਟਰੀਨਾ ਨੇ ਦੱਸਿਆ ਕਿ ਇਹ ਉਸ ਦੇ ਸਫਰ ਦੀਆਂ ਤਸਵੀਰਾਂ ਹਨ।

ਪਹਿਲੀ ਤਸਵੀਰ 'ਚ ਕੈਟਰੀਨਾ ਫਰ ਵਾਲੀ ਜੈਕੇਟ ਪਹਿਨ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੂਜੀ ਅਤੇ ਤੀਜੀ ਫੋਟੋ ਕੁਦਰਤ ਦੀ ਝਲਕ ਦਿਖਾਉਂਦੀ ਹੈ। ਆਖਰੀ ਫੋਟੋ ਵਿੱਚ ਵਿੱਕੀ ਕੌਸ਼ਲ ਦਿਖਾਈ ਦੇ ਰਿਹਾ ਹੈ। ਕੈਟਰੀਨਾ ਨੇ ਕੈਪਸ਼ਨ 'ਚ ਲਿਖਿਆ- 'ਟਰੈਵਲ ਡਾਇਰੀਜ਼।' ਉਸ ਦੀ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਕਮੈਂਟਸ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਨੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਦੇ ਨਾਲ ਲਿਖਿਆ, 'ਸਮਾਂ ਉੱਡਦਾ ਗਿਆ ਪਰ ਇਹ ਮੇਰੇ ਪਿਆਰ ਨਾਲ ਇੱਕ ਜਾਦੂਈ ਯਾਤਰਾ ਵਰਗਾ ਰਿਹਾ। ਸਾਡੇ ਵਿਆਹ ਦਾ ਇੱਕ ਸਾਲ ਮੁਬਾਰਕ। ਮੈਂ ਤੁਹਾਨੂੰ ਉਸ ਤੋਂ ਵੱਧ ਪਿਆਰ ਕਰਦਾ ਹਾਂ ਜਿੰਨਾ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ।

ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ 'ਗੋਵਿੰਦਾ ਮੇਰਾ ਨਾਮ' ਹੈ। ਫਿਲਮ 'ਚ ਉਨ੍ਹਾਂ ਦੇ ਨਾਲ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਮੁੱਖ ਕਿਰਦਾਰਾਂ ਵਿੱਚ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਲਕਸ਼ਮਣ ਉਤਰੇਕਰ ਦੀ ਫਿਲਮ ਹੈ। ਕੈਟਰੀਨਾ ਦੀਆਂ ਆਉਣ ਵਾਲੀਆਂ ਫਿਲਮਾਂ 'ਟਾਈਗਰ 3' ਅਤੇ 'ਮੈਰੀ ਕ੍ਰਿਸਮਸ' ਹਨ।
View this post on Instagram