
ਰਣਬੀਰ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ ਆਲਿਆ ਭੱਟ ਕਪੂਰ ਪਰਿਵਾਰ ਦੀ ਨੂੰਹ ਬਣ ਗਈ ਹੈ। ਆਲਿਆ ਅਤੇ ਰਣਬੀਰ ਨੇ ਇੱਕ ਨਿੱਜੀ ਸਮਾਰੋਹ ਵਿੱਚ ਸੱਤ ਫੇਰੇ ਲਏ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਆਲਿਆ ਨੇ ਹੁਣ ਆਪਣੀ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦੇ ਸੈਲਫੀ ਲੁੱਕ ਸ਼ੇਅਰ ਕੀਤੇ ਹਨ, ਜਿਨ੍ਹਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ

ਆਲਿਆ ਭੱਟ ਨੇ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹੁਣ ਆਲਿਆ ਭੱਟ ਨੇ ਆਪਣੇ ਫੈਨਜ਼ ਨਾਲ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਆਲਿਆ ਭੱਟ ਨੇ ਆਪਣੀਆਂ ਚਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਸੈਲਫੀ ਲਾਈਫ 'ਚ ਜਨਵਰੀ ਤੋਂ ਅਪ੍ਰੈਲ। ਆਲਿਆ ਨੇ ਆਪਣੇ ਸੈਲਫੀ ਦੇ ਚਾਰ ਮਹੀਨਿਆਂ ਦੇ ਸਫ਼ਰ ਨੂੰ ਤਸਵੀਰਾਂ 'ਚ ਕੈਦ ਕੀਤਾ ਹੈ।

ਪਹਿਲੀ ਸੈਲਫੀ 'ਚ ਉਹ ਧੁੱਪ 'ਚ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਆਲੀਆ ਇੱਕ ਖ਼ਾਸ ਲੈਟਰ ਨੂੰ ਹੱਥ ਵਿੱਚ ਫੜ ਕੇ ਤਸਵੀਰ ਖਿਚਵਾਉਂਦੀ ਨਜ਼ਰ ਆ ਰਹੀ ਹੈ। ਦਰਅਸਲ ਆਲਿਆ ਨੂੰ ਇਹ ਪੱਤਰ ਅਮਿਤਾਭ ਬੱਚਨ ਨੇ ਫਿਲਮ ਗੰਗੂਬਾਈ ਕਾਠਿਆਵਾੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਸੀ।
ਤੀਜੀ ਤਸਵੀਰ 'ਚ ਆਲਿਆ ਅਜੀਬ ਐਕਸਪ੍ਰੈਸ਼ਨ ਦੇ ਰਹੀ ਹੈ। ਉਸ ਦੇ ਵਾਲਾਂ ਵਿੱਚ ਫੁੱਲ ਦੀਆਂ ਪੱਤੀਆਂ ਦਿਖਾਈ ਦਿੰਦੀਆਂ ਹਨ। ਇਹ ਤਸਵੀਰ ਵਾਰਾਣਸੀ 'ਚ ਫਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਦੌਰਾਨ ਨਜ਼ਰ ਆ ਰਹੀ ਹੈ। ਚੌਥੀ ਤਸਵੀਰ 'ਚ ਆਲਿਆ ਭੱਟ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਸ ਦਾ ਸਿਰਫ ਅੱਧਾ ਚਿਹਰਾ ਹੀ ਦਿਖਾਈ ਦੇ ਰਿਹਾ ਹੈ। ਇਸ ਪੋਸਟ ਦੇ ਨਾਲ, ਉਸਨੇ ਲਿਖਿਆ ਹੈ- ਜਨਵਰੀ ਤੋਂ ਅਪ੍ਰੈਲ ਤੱਕ ਸੈਲਫੀ ਲਾਈਫ।

ਹੋਰ ਪੜ੍ਹੋ : 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਬੁਲਬੁਲ ਸਾਹਾ ਨਾਲ ਕਰਵਾਇਆ ਵਿਆਹ
ਆਲਿਆ ਭੱਟ ਦੀ ਇਸ ਤਸਵੀਰ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ। ਉਸ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਦੀ ਬਾਰਿਸ਼ ਹੋ ਰਹੀ ਹੈ। ਕਈ ਪ੍ਰਸ਼ੰਸਕ ਆਲਿਆ ਨੂੰ ਖੂਬਸੂਰਤ ਅਤੇ ਕਿਊਟ ਕਹਿ ਰਹੇ ਹਨ, ਉਥੇ ਹੀ ਕਈ ਪ੍ਰਸ਼ੰਸਕ ਰਣਬੀਰ ਕਪੂਰ 'ਤੇ ਸਵਾਲ ਵੀ ਕਰ ਰਹੇ ਹਨ। ਦੱਸ ਦੇਈਏ ਕਿ ਆਲਿਆ ਭੱਟ ਨੇ 5 ਸਾਲ ਦੇ ਰਿਸ਼ਤੇ ਤੋਂ ਬਾਅਦ 14 ਅਪ੍ਰੈਲ ਨੂੰ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ।
View this post on Instagram