ਆਲੀਆ ਭੱਟ ਨੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ

written by Lajwinder kaur | August 26, 2022

Actress Alia Bhatt’s pregnancy glow lights up her new pictures: ਆਲੀਆ ਭੱਟ, ਜਿਸ ਨੇ ਇਸ ਸਾਲ ਦੋ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਆਰਆਰਆਰ ਅਤੇ ਗੰਗੂਬਾਈ ਕਾਠੀਆਵਾੜੀ ਦਿੱਤੀਆਂ ਤੇ ਹੁਣ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਆਉਣ ਵਾਲੀ ਫ਼ਿਲਮ  ਬ੍ਰਹਮਾਸਤਰ ਦੀ ਰਿਲੀਜ਼ ਦੀ ਉਡੀਕ ਕਰ ਰਹੀ ਹੈ। ਆਲੀਆ ਜੋ ਕਿ ਏਨੀਂ ਦਿਨੀਂ ਫ਼ਿਲਮ ਦੇ ਨਾਲ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਵੀ ਸੁਰਖੀਆਂ ਚ ਬਣੀ ਹੋਈ ਹੈ। ਹਾਲ ਹੀ ਚ ਅਦਾਕਾਰਾ ਨੇ ਆਪਣੀ ਦੋ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਵਿਆਹ ਦੇ ਗਹਿਣੇ ਪਾ ਕੇ ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਹਿਮਾਚਲ 'ਚ ਕੀਤੀ ਪੂਜਾ, ਮਾਤਾ ਜਵਾਲਾ ਦੇਵੀ ਦਾ ਲਿਆ ਆਸ਼ੀਰਵਾਦ, ਦੇਖੋ ਤਸਵੀਰਾਂ

inside image of alia bhatt image from instagram

ਫਿਲਮ ਬ੍ਰਹਮਾਸਤਰ ਦੀ ਰਿਲੀਜ਼ ਤੋਂ ਦੋ ਹਫਤੇ ਪਹਿਲਾਂ ਆਲੀਆ ਨੇ ਦਰਸ਼ਕਾਂ ਨੂੰ ਯਾਦ ਕਰਵਾਉਂਦੇ ਹੋਏ ਪੋਸਟ ਪਾਈ ਹੈ ਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ "ਰੋਸ਼ਨੀ... ਆ ਰਹੀ ਹੈ! (ਸਿਰਫ਼ ਦੋ ਹਫ਼ਤਿਆਂ ਵਿੱਚ)। 9 ਸਤੰਬਰ - ਬ੍ਰਹਮਾਸਤਰ।" ਤਸਵੀਰਾਂ 'ਚ ਉਹ ਬੇਬੀ ਪਿੰਕ ਤੇ ਬਲੈਕ ਰੰਗ ਦੀ ਆਉਟਫਿੱਟ ਚ ਨਜ਼ਰ ਆ ਰਹੀ ਹੈ। ਪ੍ਰੈਗਨੈਂਸੀ ਦੀ ਚਮਕ ਅਦਾਕਾਰਾ ਦੇ ਚਿਹਰੇ ਉੱਤੇ ਸਾਫ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਲੀਆ ਦੀ ਖੂਬ ਤਾਰੀਫ ਕਰ ਰਹੇ ਹਨ।

image From intsagram

ਆਲੀਆ ਭੱਟ ਨੇ ਇਸ ਸਾਲ ਜੂਨ ਵਿੱਚ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਦੱਸ ਦਈਏ ਇਸੇ ਸਾਲ 4 ਸਾਲ ਤੋਂ ਜ਼ਿਆਦਾ ਡੇਟਿੰਗ ਕਰਨ ਤੋਂ ਬਾਅਦ ਅਪ੍ਰੈਲ 'ਚ ਰਣਬੀਰ ਤੇ ਆਲੀਆ ਨੇ ਵਿਆਹ ਕਰਵਾ ਲਿਆ ਸੀ।

Alia bhatt image from instagram

ਹਾਲ ਹੀ ‘ਚ ਆਲੀਆ ਭੱਟ ਜੋ ਕਿ ਆਪਣੇ ਬੇਬੀਮੂਨ ਤੋਂ ਵਾਪਿਸ ਆਈ ਸੀ, ਜਿੱਥੇ ਉਨ੍ਹਾਂ ਨੇ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਖੁਸ਼ਨੁਮਾ ਪਲਾਂ ਦਾ ਅਨੰਦ ਲਿਆ। ਇਟਲੀ ਤੋਂ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ।

 

 

View this post on Instagram

 

A post shared by Alia Bhatt 🤍☀️ (@aliaabhatt)

You may also like