ਇਸ ਹਸਪਤਾਲ 'ਚ ਹੋਵੇਗਾ ਆਲੀਆ ਭੱਟ ਦੇ ਬੱਚੇ ਦਾ ਜਨਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 18, 2022 03:30pm

Alia Bhatt Pregnancy: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹਨ। ਆਲੀਆ ਜਲਦ ਹੀ ਰਣਬੀਰ ਕਪੂਰ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹੁਣ ਆਲੀਆ ਭੱਟ ਦੀ ਪ੍ਰੈਗਨੈਂਸੀ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ ਕਿ ਜਲਦ ਹੀ ਕਪੂਰ ਖ਼ਾਨਦਾਨ ਦੇ ਵਿੱਚ ਨਿੱਕਾ ਮਹਿਮਾਨ ਆਉਣ ਵਾਲਾ ਹੈ ਤੇ ਪਰਿਵਾਰ ਨੇ ਬੱਚੇ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

image From intsagram

ਦੱਸ ਦਈਏ ਕਿ ਇਸ ਜੋੜੀ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕਰਵਾਇਆ ਹੈ ਅਤੇ ਜੂਨ ਵਿੱਚ, ਜੋੜੇ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ। ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਖ਼ਬਰ ਸਾਹਮਣੇ ਆਈ ਹੈ ਕਿ ਅਭਿਨੇਤਰੀ ਆਪਣੀ ਡਿਲੀਵਰੀ ਤੋਂ ਬਾਅਦ ਲੰਬਾ ਬ੍ਰੇਕ ਲੈਣ ਜਾ ਰਹੀ ਹੈ ਅਤੇ ਮਾਂ ਬਣਨ ਤੋਂ ਤੁਰੰਤ ਬਾਅਦ ਕੰਮ 'ਤੇ ਵਾਪਸੀ ਦੇ ਮੂਡ 'ਚ ਨਹੀਂ ਹੈ।

ਇਸ ਦੇ ਨਾਲ-ਨਾਲ ਹੀ ਉਨ੍ਹਾਂ ਦੀ ਡਿਲੀਵਰੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਆਲੀਆ ਭੱਟ ਦੀ ਡਿਲੀਵਰੀ ਕਿੱਥੇ ਹੋਵੇਗੀ, ਇਹ ਗੱਲ ਵੀ ਸਾਹਮਣੇ ਆ ਗਈ ਹੈ।ਮੀਡੀਆ ਰਿਪੋਰਟਸ ਦੇ ਮੁਤਾਬਕ ਆਲੀਆ ਦੀ ਡਿਲਵਰੀ ਡੇਟ ਬਹੁਤ ਨੇੜੇ ਹੈ।

Alia Bhatt and Ranbir Kapoor expecting twins? [Details Inside] image From instagram
ਹਾਲ ਹੀ 'ਚ ਆਲੀਆ ਦੇ ਬੇਬੀ ਸ਼ਾਵਰ ਦੀ ਰਸਮ ਪੂਰੀ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਪੂਰ ਪਰਿਵਾਰ ਦੀ ਨੂੰਹ ਨਵੰਬਰ 2022 ਦੇ ਆਖ਼ਰੀ ਹਫ਼ਤੇ ਜਾਂ ਦਸੰਬਰ 2022 ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਕਪੂਰ ਪਰਿਵਾਰ ਵਿੱਚ ਰਣਬੀਰ ਤੇ ਆਲੀਆ ਦੇ ਬੱਚੇ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਲਈ ਹਸਪਤਾਲ ਵੀ ਬੁੱਕ ਕਰ ਲਿਆ ਗਿਆ ਹੈ ਜਿਥੇ ਆਲੀਆ ਆਪਣੇ ਬੱਚੇ ਨੂੰ ਜਨਮ ਦੇਵੇਗੀ। ਮੀਡੀਆ ਰਿਪੋਰਟਸ ਮੁਤਾਬਕ ਆਲੀਆ ਭੱਟ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਆਪਣੇ ਬੱਚੇ ਨੂੰ ਜਨਮ ਦੇਵੇਗੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਲੀਆ ਲਈ ਇੱਥੇ ਇੱਕ ਕਮਰਾ ਬੁੱਕ ਕੀਤਾ ਗਿਆ ਹੈ।

Ranbir Kapoor, Alia Bhatt face uproar at Ujjain's Mahakaleshwar Temple; here's why Image Source: Twitter

ਹੋਰ ਪੜ੍ਹੋ: ਜਾਣੋ ਕਿਉਂ ਅਲੀ ਫਜ਼ਲ ਨੇ ਸਾਜਿਦ ਖ਼ਾਨ ਨੂੰ ਬਿੱਗ ਬੌਸ 16 ਚੋਂ ਬਾਹਰ ਕੀਤੇ ਜਾਣ ਦੀ ਕੀਤੀ ਮੰਗ

ਵਿਆਹ ਤੋਂ ਬਾਅਦ ਰਣਬੀਰ ਅਤੇ ਆਲੀਆ ਪਹਿਲੀ ਵਾਰ ਅਯਾਨ ਮੁਖ਼ਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਵਿੱਚ ਇਕੱਠੇ ਨਜ਼ਰ ਆਏ ਸਨ। ਫ਼ਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਾਰੋਬਾਰ ਕੀਤਾ ਸੀ ਅਤੇ ਇਹ ਕਾਫੀ ਹਿੱਟਸਾਬਿਤ ਹੋਈ ਹੈ। ਗਰਭਵਤੀ ਹੋਣ ਦੇ ਬਾਵਜੂਦ, ਆਲੀਆ ਫ਼ਿਲਮ ਦੇ ਪ੍ਰਮੋਸ਼ਨ ਕਰਦੀ ਨਜ਼ਰ ਆਈ ਤੇ ਇਸ ਦੌਰਾਨ ਉਹ ਕਈ ਵਾਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਪਿਤਾ ਬਣਨ ਜਾ ਰਹੇ ਰਣਬੀਰ ਕਪੂਰ ਅਕਸਰ ਪਤਨੀ ਦਾ ਪੂਰਾ ਖਿਆਲ ਰੱਖਦੇ ਨਜ਼ਰ ਆਏ।

 

You may also like