
Alia Bhatt and Ranbir Kapoor: ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲੀਆ ਭੱਟ ਤੇ ਰਣਬੀਰ ਕਪੂਰ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਮੌਜੂਦਾ ਸਮੇਂ ਵਿੱਚ ਇਹ ਜੋੜੀ ਮਾਤਾ-ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਇਸ ਜੋੜੀ ਨੇ ਇਹ ਖੁਲਾਸਾ ਕੀਤਾ ਕਿ ਉਹ ਆਪਣੀ ਧੀ ਦੀਆਂ ਤਸਵੀਰਾਂ ਕਦੋਂ ਫੈਨਜ਼ ਨਾਲ ਸਾਂਝੀ ਕਰਨਗੇ।

ਮੀਡੀਆ ਰਿਪੋਰਟਸ ਦੇ ਮੁਤਾਬਕ ਜਲਦ ਹੀ ਇਹ ਜੋੜਾ ਆਪਣੀ ਨਵਜੰਮੀ ਧੀ ਦੇ ਨਾਲ ਛੁੱਟੀਆਂ ਮਨਾਉਣ ਲਈ ਜਾਵੇਗਾ। ਇਸ ਦੇ ਨਾਲ ਹੀ ਆਲੀਆ ਤੇ ਰਣਬੀਰ ਨੇ ਪੈਪਰਾਜ਼ੀਸ ਤੇ ਮੀਡੀਆ ਤੋਂ ਇਹ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਧੀ ਰਾਹਾ ਦੀਆਂ ਤਸਵੀਰਾਂ ਉਦੋਂ ਤੱਕ ਨਾਂ ਖਿੱਚਿਆਂ ਜਾਣ ਜਦੋਂ ਤੱਕ ਉਹ ਛੇ ਮਹੀਨੀਆਂ ਦੀ ਨਹੀਂ ਹੋ ਜਾਂਦੀ।
ਹਾਲਾਂਕਿ ਕਪਲ ਨੇ ਇਹ ਵੀ ਦੱਸਿਆ ਕਿ ਜਦੋਂ ਰਾਹਾ ਛੇ ਮਹੀਨੇ ਦੀ ਹੋ ਜਾਵੇਗੀ ਤਾਂ ਆਲੀਆ ਖ਼ੁਦ ਉਸ ਦੀਆਂ ਤਸਵੀਰਾਂ ਸ਼ੇਅਰ ਕਰੇਗੀ। ਕਿਉਂਕਿ ਉਹ ਜਾਣਦੇ ਨੇ ਕਿ ਫੈਨਜ਼ ਉਨ੍ਹਾਂ ਦੀ ਲਾਡਲੀ ਧੀ ਦੀ ਝਲਕ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਆਲੀਆ ਤੇ ਰਣਬੀਰ ਵੀ ਆਪਣੀ ਧੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਨਗੇ, ਕਿਉਂਕਿ ਬਾਲੀਵੁੱਡ 'ਚ ਕਈ ਅਜਿਹੇ ਸੈਲੇਬਸ ਹਨ ਜੋ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਹਨ। ਇਨ੍ਹਾਂ 'ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਨੇਹਾ ਧੂਪੀਆ ਸ਼ਾਮਿਲ ਹਨ। ਹੁਣ ਆਲੀਆ ਅਤੇ ਰਣਬੀਰ ਨੇ ਇਨ੍ਹਾਂ ਖਬਰਾਂ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ।

ਹੋਰ ਪੜ੍ਹੋ: ਕਿਉਂ ਟੁੱਟ ਰਹੇ ਨੇ ਅੱਜ ਦੇ ਸਮੇਂ 'ਚ ਰਿਸ਼ਤੇ, ਗਾਇਕਾ ਸਤਿੰਦਰ ਸੱਤੀ ਨੇ ਦੱਸੀ ਇਹ ਵਜ੍ਹਾ
ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਇਸ ਮਾਮਲੇ 'ਚ ਆਪਣੀ ਨਨਾਣ ਅਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਫਾਲੋ ਕਰੇਗੀ। ਆਲੀਆ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਧੀ ਨਾਲ ਬਾਹਰ ਜਾਂਦੀ ਹੈ ਤਾਂ ਪੈਪਰਾਜ਼ੀਸ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ, ਪਰ ਰਾਹਾ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਹੀ ਆਵੇਗੀ। ਜਦੋਂ ਆਲੀਆ ਭੱਟ ਨੇ ਧੀ ਦੇ ਨਾਂਅ ਦਾ ਐਲਾਨ ਕੀਤਾ ਸੀ, ਉਸ ਸਮੇਂ ਵੀ ਇਸ ਜੋੜੀ ਨੇ ਧੀ ਦੀ ਤਸਵੀਰ ਨੂੰ ਬਲਰ ਕਰ ਦਿੱਤਾ ਸੀ। ਫੈਨਜ਼ ਜਲਦ ਹੀ ਆਲੀਆ ਭੱਟ ਦੀ ਧੀ ਰਾਹਾ ਦੀ ਤਸਵੀਰਾਂ ਵੇਖਣਾ ਚਾਹੁੰਦੇ ਹਨ।
View this post on Instagram