ਕੁਝ ਇਸ ਤਰ੍ਹਾਂ ਰਹੀ ਵਿਆਹ ਤੋਂ ਬਾਅਦ ਆਲੀਆ-ਰਣਬੀਰ ਦੀ ਪਹਿਲੀ ਦੀਵਾਲੀ, ਜਲਦ ਬਣਨ ਵਾਲੇ ਨੇ ਮਾਪੇ

written by Lajwinder kaur | October 25, 2022 10:33am

Alia-Ranbir's first Diwali: ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਦਾ ਜਸ਼ਨ ਖਾਸ ਰਿਹਾ। ਇਸ ਮੌਕੇ 'ਤੇ ਰਣਬੀਰ ਕਪੂਰ ਦੀ ਮਾਂ ਦੀਵਾਲੀ ਪੂਜਾ ਲਈ ਇਸ ਨਵੇਂ ਵਿਆਹੇ ਜੋੜੇ ਦੇ ਘਰ ਪਹੁੰਚੀ। ਇੰਨਾ ਹੀ ਨਹੀਂ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਭੱਟ ਨੇ ਵੀ ਇਸ ਦੀਵਾਲੀ ਪੂਜਾ 'ਚ ਸ਼ਿਰਕਤ ਕੀਤੀ।

ਹੋਰ ਪੜ੍ਹੋ : ਫ਼ਿਲਮ ਸੈੱਟ ‘ਤੇ ਕਲਾਕਾਰਾਂ ਨੇ ਖਿੱਚੀ ਜਸਵਿੰਦਰ ਭੱਲਾ ਦੀ ਲੱਤ, ਘਰੇ ਸ਼ਿਕਾਇਤ ਲਗਾਉਣ ਦੀ ਦਿੱਤੀ ਧਮਕੀ, ਦੇਖੋ ਵੀਡੀਓ

inside image of alia celebrates diwali with kapoor family image source: instagram

ਅਪ੍ਰੈਲ 'ਚ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਪਹਿਲੀ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਰਣਬੀਰ ਦੀ ਮਾਂ ਨੀਤੂ ਕਪੂਰ ਅਤੇ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਆਲੀਆ-ਰਣਬੀਰ ਦੇ ਦੀਵਾਲੀ ਸਮਾਰੋਹ 'ਚ ਸ਼ਿਰਕਤ ਕੀਤੀ, ਇਸ ਮੌਕੇ 'ਤੇ ਨੀਤੂ ਕਪੂਰ ਦੀਵਾਲੀ ਪੂਜਾ ਦੀ ਆਰਤੀ ਕਰਦੀ ਨਜ਼ਰ ਆਈ। ਗਰਭਵਤੀ ਆਲੀਆ ਵੀ ਦੀਵਾਲੀ ਪੂਜਾ 'ਚ ਸ਼ਾਮਿਲ ਹੋਈ।

ਤੁਹਾਨੂੰ ਦੱਸ ਦੇਈਏ ਕਿ ਜਲਦ ਹੀ ਰਣਬੀਰ ਅਤੇ ਆਲੀਆ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਨੀਤੂ ਕਪੂਰ ਨੇ ਇੰਸਟਾਗ੍ਰਾਮ 'ਤੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਨੀਤੂ ਕਪੂਰ ਦੀ ਇਸ ਦੀਵਾਲੀ ਫੋਟੋ 'ਤੇ ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਦੀ ਪਿਆਰ ਭਰੀ ਪ੍ਰਤੀਕਿਰਿਆ ਵੀ ਆਈ ਹੈ।

ranbir and alia viral pic of diwali image source: instagram

ਪ੍ਰਸ਼ੰਸਕ ਆਲੀਆ-ਰਣਬੀਰ ਦੀ ਇਸ ਤਸਵੀਰ ਉੱਤੇ ਪਿਆਰ ਲੁੱਟਾ ਰਹੇ ਹਨ। ਆਲੀਆ-ਰਣਬੀਰ ਦੀ ਪਹਿਲੀ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆ ਮਿਲ ਰਹੀ ਹੈ। ਆਲੀਆ ਅਤੇ ਰਣਬੀਰ ਦੇ ਪਰਿਵਾਰ ਨੂੰ ਇਕੱਠੇ ਦੀਵਾਲੀ ਮਨਾਉਂਦੇ ਦੇਖ ਕੇ ਇੱਕ ਫੈਨ ਨੇ ਇਕ ਖਾਸ ਗੱਲ ਕਹੀ ਹੈ, ਫੈਨ ਨੇ ਲਿਖਿਆ, 'ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿ ਦੋਵੇਂ ਪਰਿਵਾਰ ਇਕੱਠੇ ਦੀਵਾਲੀ ਮਨਾ ਰਹੇ ਹਨ। ਅਜਿਹਾ ਨਹੀਂ ਜੋ ਭਾਰਤੀ ਸਮਾਜ ਦੀ ਮਾਨਸਿਕਤਾ ਹੈ ਕਿ ਲੜਕੀ ਆਪਣੇ ਸਹੁਰੇ ਘਰ ਜਾਂ ਸਹੁਰੇ ਪਰਿਵਾਰ ਵਾਲਿਆਂ ਨਾਲ ਦੀਵਾਲੀ ਮਨਾਏਗੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਧਾਰਨਾ ਬਦਲ ਜਾਵੇਗੀ ਅਤੇ ਲੋਕ ਇਸ ਤਰ੍ਹਾਂ ਮਿਲ ਕੇ ਦੀਵਾਲੀ ਮਨਾਉਣਗੇ।

ranbir kapoor and alia bhatt image source: instagram

ਵਿਆਹ ਤੋਂ ਬਾਅਦ ਆਪਣੀ ਪਹਿਲੀ ਦੀਵਾਲੀ ਦੇ ਮੌਕੇ 'ਤੇ ਆਲੀਆ ਭੱਟ ਚਮਕਦਾਰ ਲਾਲ ਸੂਟ 'ਚ ਨਜ਼ਰ ਆਈ। ਆਲੀਆ ਇਸ ਐਥਨਿਕ ਆਊਟਫਿਟ ਦੇ ਨਾਲ ਹੈਵੀ ਈਅਰਰਿੰਗਸ ਪਾਈ ਨਜ਼ਰ ਆਈ। ਇਸ ਤੋਂ ਇਲਾਵਾ ਆਲੀਆ ਨੇ ਦੀਵਾਲੀ ਪੂਜਾ ਦੇ ਜਸ਼ਨ ਤੋਂ ਪਹਿਲਾਂ ਆਪਣੀ ਥ੍ਰੋਬੈਕ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

 

 

View this post on Instagram

 

A post shared by neetu Kapoor. Fightingfyt (@neetu54)

You may also like