ਫ਼ਿਲਮ ਸੈੱਟ ‘ਤੇ ਕਲਾਕਾਰਾਂ ਨੇ ਖਿੱਚੀ ਜਸਵਿੰਦਰ ਭੱਲਾ ਦੀ ਲੱਤ, ਘਰੇ ਸ਼ਿਕਾਇਤ ਲਗਾਉਣ ਦੀ ਦਿੱਤੀ ਧਮਕੀ, ਦੇਖੋ ਵੀਡੀਓ

written by Lajwinder kaur | October 02, 2022 05:37pm

Jaswinder Bhalla Funny Video:  ਫ਼ਿਲਮ ਕੈਰੀ ਆਨ ਜੱਟਾ-3 ਭਾਵੇਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਕਲਾਕਾਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਫ਼ਿਲਮ ਦੇ ਸੈੱਟ ਤੋਂ ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਸਹਿ ਕਲਾਕਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਫ਼ਿਲਮ ਦੀ ਸ਼ੂਟਿੰਗ ਦੌਰਾਨ ਬੈਕ ਟੂ ਬੈਕ ਮਜ਼ੇਦਾਰ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਹੋਰ ਨਵਾਂ ਵੀਡੀਓ ਫ਼ਿਲਮ ਦੇ ਸੈੱਟ ਤੋਂ ਆਇਆ ਹੈ, ਜਿਸ ‘ਚ ਸਾਰੇ ਕਲਾਕਾਰ ਇਕੱਠੇ ਹੋ ਕਿ ਜਸਵਿੰਦਰ ਭੱਲਾ ਨੂੰ ਤੰਗ ਕਰਦੇ ਹੋਏ ਨਜ਼ਰ ਆਏ।

inside image of jaswinder bhalla image source instagram

ਹੋਰ ਪੜ੍ਹੋ : ਬੇਟੀ ਵਾਮਿਕਾ ਨੂੰ ਛੱਡ ਕੇ ਅਨੁਸ਼ਕਾ ਸ਼ਰਮਾ ਖੁਦ ਪਾਰਕ 'ਚ ਛੋਟੇ ਬੱਚਿਆਂ ਵਾਂਗ ਲੱਗੀ ਖੇਡਣ, ਦੇਖੋ ਵੀਡੀਓ

image source instagram

ਇਹ ਵੀਡੀਓ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ। ਜਿਸ ‘ਚ ਉਹ ਜਸਵਿੰਦਰ ਭੱਲਾ ਨੂੰ ਫ੍ਰਾਈਡ ਖਾਣਾ ਖਾਉਣ ਨੂੰ ਲੈ ਕੇ ਰੋਕਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਗਿੱਪੀ ਗਰੇਵਾਲ, ਡਾਇਰੈਕਟਰ ਸਮੀਪ ਕੰਗ, ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ।

ਸਾਰੇ ਕਲਾਕਾਰ ਜਸਵਿੰਦਰ ਭੱਲਾ ਨੂੰ ਕਹਿੰਦੇ ਨੇ ਕਿ ਪੁਖਰਾਜ ਨੇ ਸਾਰਿਆਂ ਨੂੰ ਕਿਹਾ ਹੋਇਆ ਹੈ ਕਿ ਭੱਲਾ ਸਾਬ੍ਹ ਨੂੰ ਤਲਿਆ ਹੋਇਆ ਨਹੀਂ ਖਾਣ ਦੇਣਾ। ਇਸ ਤੋਂ ਬਾਅਦ ਕਰਮਜੀਤ ਤੇ ਬਿੰਨੂ ਕਹਿੰਦੇ ਨੇ ਉਹ ਘਰੇ ਸ਼ਿਕਾਇਤ ਲਗਾ ਦੇਣਗੇ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਯੂਜ਼ਰ ਇਸ ਵੀਡੀਓ ਉੱਤੇ ਆਪਣੀ ਮਜ਼ੇਦਾਰ ਟਿੱਪਣੀਆਂ ਦੇ ਰਹੇ ਹਨ।

funny video of jaswinder bhalla image source instagram

ਇੱਕ ਯੂਜ਼ਰ ਨੇ ਲਿਖਿਆ ਹੈ- ਪਹਿਲੀ ਵਾਰ ਭੱਲਾ ਸਾਬ੍ਹ ਨੂੰ ਕਿਸੇ ਨੇ ਚੁੱਪ ਕਰਵਾਇਆ ਹੈ.. ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਬੇਚਾਰੇ ਭੱਲਾ ਸਾਬ੍ਹ...ਘੇਰ ਲਿਆ ਇਕੱਠੇ ਹੋ ਕੇ.. ਇਸ ਤਰ੍ਹਾਂ ਲੋਕ ਆਪਣੀ ਮਜ਼ੇਦਾਰ ਕਮੈਂਟ ਕਰ ਰਹੇ ਹਨ। ਦੱਸ ਦਈਏ ਇਹ ਵੀਡੀਓ ਕਲਾਕਾਰਾਂ ਨੇ ਸਿਰਫ ਮਨੋਰੰਜਨ ਦੇ ਲਈ ਬਣਾਈ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਬਿੰਨੂ ਢਿੱਲੋਂ ਨੇ ਕੈਪਸ਼ਨ ਚ ਲਿਖਿਆ ਹੈ- ‘ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਭੱਲਾ ਜੀ ਦਾ ਦੁਖਾਇਉ ਨਾ .. 🤗’। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸ ਸਕਦੇ ਹੋ।

 

View this post on Instagram

 

A post shared by Binnu Dhillon (@binnudhillons)

You may also like