ਇਹ ਕੁੜੀ ਬਣ ਸਕਦੀ ਹੈ ਦੇਸ਼ ਦੇ ਸਭ ਤੋਂ ਵੱਡੇ ਬਿਜਨੇਸਮੈਨ ਦੀ ਛੋਟੀ ਨੂੰਹ,ਪਰਿਵਾਰ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  February 05th 2020 03:29 PM  |  Updated: February 05th 2020 03:29 PM

ਇਹ ਕੁੜੀ ਬਣ ਸਕਦੀ ਹੈ ਦੇਸ਼ ਦੇ ਸਭ ਤੋਂ ਵੱਡੇ ਬਿਜਨੇਸਮੈਨ ਦੀ ਛੋਟੀ ਨੂੰਹ,ਪਰਿਵਾਰ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ

ਮੁਕੇਸ਼ ਅੰਬਾਨੀ ਨੇ ਆਪਣੇ ਵੱਡੇ ਪੁੱਤਰ ਅਕਾਸ਼ ਦਾ ਬੀਤੇ ਸਾਲ ਵਿਆਹ ਕੀਤਾ।ਜਿਸ ਤੋਂ ਬਾਅਦ ਆਪਣੀ ਧੀ ਈਸ਼ਾ ਅੰਬਾਨੀ ਦਾ ਵਿਆਹ ਕੀਤਾ ਅਤੇ ਹੁਣ ਇਸ ਪਰਿਵਾਰ ਦਾ ਇੱਕ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੋਣਾ ਹਾਲੇ ਬਾਕੀ ਹੈ ।ਜਿਸ ਤੋਂ ਬਾਅਦ ਹੁਣ ਹੋ ਸਕਦਾ ਹੈ ਕਿ ਅਨੰਤ ਦਾ ਵਿਆਹ ਜਲਦ ਹੀ ਹੋਵੇਗਾ ।

ਹੋਰ ਵੇਖੋ:ਨੀਤਾ ਅੰਬਾਨੀ ਨਾਲ ਵਿਆਹ ਕਰਵਾਉਣ ਲਈ ਮੁਕੇਸ਼ ਅੰਬਾਨੀ ਖਾਂਦਾ ਸੀ ਬੱਸਾਂ ’ਚ ਧੱਕੇ, ਸੜਕ ’ਤੇ ਚੱਕਾ ਜਾਮ ਕਰਕੇ ਮਨਾਇਆ ਸੀ ਵਿਆਹ ਲਈ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

https://www.instagram.com/p/B8LSVCxnOE_/

ਅਨੰਤ ਦਾ ਜਿਸ ਕੁੜੀ ਨਾਲ ਵਿਆਹ ਹੋ ਸਕਦਾ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਹੁਣ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ,ਜਿਸ 'ਚ ਅਨੀਤਾ ਅੰਬਾਨੀ ਦੇ ਨਾਲ ਉਹ ਕੁੜੀ ਨਜ਼ਰ ਆ ਰਹੀ ਹੈ ।

https://www.instagram.com/p/B8LNIBrnhS1/

ਅਕਾਸ਼ ਅੰਬਾਨੀ ਦੇ ਵਿਆਹ ਦੇ ਸਮੇਂ ਤੋਂ ਹੀ ਰਾਧਿਕਾ ਮਰਚੈਂਟ ਨਾਂਅ ਦੀ ਇਹ ਕੁੜੀ ਲਾਈਮ ਲਾਈਟ 'ਚ ਹੈ।ਅਕਾਸ਼ ਦੇ ਵਿਆਹ 'ਚ ਰਾਧਿਕਾ ਡਾਂਸ ਕਰਦੀ ਹੋਈ ਨਜ਼ਰ ਆਈ ਸੀ ਅਤੇ ਹੁਣ ਇਹ ਰਾਧਿਕਾ ਅੰਬਾਨੀ ਪਰਿਵਾਰ ਦੇ ਨਾਲ ਮੁੜ ਤੋਂ ਨਜ਼ਰ ਆਈ ਹੈ ਅਰਮਾਨ ਜੈਨ ਦੇ ਵਿਆਹ ਦੇ ਮੌਕੇ 'ਤੇ। ਜਿੱਥੇ ਇਸ ਪਰਿਵਾਰ ਦੇ ਨਾਲ ਰਾਧਿਕਾ ਨਜ਼ਰ ਆਈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੀਤਾ ਅੰਬਾਨੀ ਰਾਧਿਕਾ ਦਾ ਹੱਥ ਫੜ ਕੇ ਫੋਟੋ ਖਿਚਵਾਉਂਦੀ ਹੋਈ ਨਜ਼ਰ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network