
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੱਸੀ ਗਿੱਲ (Jassie Gill) ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਆਲ ਰਾਉਂਡਰ (Alll rounder) ਤੋਂ ਆਪਣਾ ਪਹਿਲਾ ਗੀਤ ਲੈ ਕੇ ਆ ਚੁੱਕੇ ਹਨ। ਜੀ ਹਾਂ ਉਹ ਸੁਰਮਾ (SURMA) ਟਾਈਟਲ ਹੇਠ ਸ਼ਾਨਦਾਰ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਜੱਸੀ ਗਿੱਲ ਅਤੇ ਗਾਇਕਾ ਅਸੀਸ ਕੌਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਪੜ੍ਹੋ :Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼

ਇਸ ਗੀਤ 'ਚ ਜੱਸੀ ਗਿੱਲ ਮੁੰਡੇ ਦੇ ਦਿਲ ਦਾ ਹਾਲ ਦੱਸ ਰਹੇ ਨੇ ਜੋ ਕਿ ਮੁਟਿਆਰ ਦੇ ਸੁਰਮਾ ਉੱਤੇ ਫਿਦਾ ਹੋ ਗਿਆ ਹੈ। ਗਾਇਕਾ ਅਸੀਸ ਕੌਰ ਨੇ ਕੁੜੀ ਦੇ ਪੱਖ ਦਾ ਗੀਤ ਗਾਇਆ ਹੈ। Raj Fatehpur ਨੇ ਦਿਲ ਛੂਹ ਜਾਣ ਵਾਲੇ ਬੋਲ ਲਿਖੇ ਹਨ। Preet Romana ਨੇ ਇਸ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਹਨ। ਨਵਜੀਤ ਬੁੱਟਰ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਮਾਡਲ Ritu Pamnani ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ। ਇਸ ਗੀਤ ਨੂੰ ਜੱਸੀ ਗਿੱਲ ਦੇ ਆਫਿਸ਼ਿਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਉੱਤੇ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਾਣੇ ਦੇ ਵਿਊਜ਼ ਲਗਾਤਾਰ ਅੱਗੇ ਨੂੰ ਵੱਧ ਰਹੇ ਹਨ।

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਜੱਸੀ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।