‘ਪੁਸ਼ਪਾ 2’ ਲਈ ਅੱਲੂ ਅਰਜੁਨ ਨੇ ਵਧਾਇਆ ਇੰਨਾ ਭਾਰ! ਟ੍ਰੋਲਰਸ ਕਹਿ ਰਹੇ ਨੇ ‘ਇਹ ਤਾਂ ਵੜਾ ਪਾਵ ਬਣ ਗਿਆ ਹੈ’

written by Lajwinder kaur | June 26, 2022

ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦ ਰਾਈਜ਼ ਦੇ ਬਲਾਕਬਸਟਰ ਹਿੱਟ ਹੋਣ ਤੋਂ ਬਾਅਦ, ਹੁਣ ਪ੍ਰਸ਼ੰਸਕ ਇਸਦੇ ਅਗਲੇ ਭਾਗ Pushpa The Rule ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਆਲੂ ਅਰਜੁਨ ਇਸ ਲਈ ਕਾਫੀ ਮਿਹਨਤ ਕਰ ਰਹੇ ਹਨ।

ਅੱਲੂ ਅਰਜੁਨ ਹਾਲ ਹੀ ਵਿੱਚ ਵੱਧੇ ਹੋਏ ਵਾਲਾਂ ਅਤੇ ਦਾੜ੍ਹੀ ਨਾਲ ਪੁਸ਼ਪਾ ਲੁੱਕ ਵਿੱਚ ਨਜ਼ਰ ਆਏ। ਹਾਲਾਂਕਿ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਦਾ ਭਾਰ ਕਾਫੀ ਵਧਿਆ ਨਜ਼ਰ ਆ ਰਿਹਾ ਸੀ।

ਹੋਰ ਪੜ੍ਹੋ : ਮਨਿੰਦਰ ਬੁੱਟਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ਰੀਕ 2’ ਫ਼ਿਲਮ ਦਾ ਨਵਾਂ ਗੀਤ ‘Musafir’, ਦੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ

Pushpa stars Allu Arjun, Rashmika Mandanna to appear on KJo's 'Koffee with Karan 7' Image Source: Twitter

ਸੋਸ਼ਲ ਮੀਡੀਆ ਉੱਤੇ ਅੱਲੂ ਅਰਜੁਨ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀ ਇਹ ਲੁੱਕ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ।

Pushpa stars Allu Arjun, Rashmika Mandanna to appear on KJo's 'Koffee with Karan 7' Image Source: Twitter

ਜਿੱਥੇ ਅਣਗਿਣਤ ਪ੍ਰਸ਼ੰਸਕ ਅੱਲੂ ਅਰਜੁਨ ਦੀ ਤਾਰੀਫ ਕਰਦੇ ਨਜ਼ਰ ਆਏ, ਉੱਥੇ ਹੀ ਟ੍ਰੋਲਰਸ ਨੇ ਅੱਲੂ ਅਰਜੁਨ ਨੂੰ ਘੇਰਨ ਦਾ ਮੌਕਾ ਨਹੀਂ ਖੁੰਝਾਇਆ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਵੜਾ ਪਾਵ ਲੁੱਕ'। ਇੱਕ ਹੋਰ ਯੂਜ਼ਰ ਨੇ ਲਿਖਿਆ- ਮੋਟਾ ਭਾਈ। ਇਸ ਤਰ੍ਹਾਂ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਅੱਲੂ ਅਰਜੁਨ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਗੀਤ ਅਤੇ ਡਾਇਲਾਗਸ ਖੂਬ ਟਰੈਂਡ ਹੋਏ ਸੀ। ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਸਭ ਨੇ ਪੁਸ਼ਪਾ ਦੇ ਗੀਤਾਂ ਅਤੇ ਡਾਇਲਾਗਸ ਉੱਤੇ ਰੀਲਾਂ ਬਣਾਈਆਂ ਸਨ।

Pushpa stars Allu Arjun, Rashmika Mandanna to appear on KJo's 'Koffee with Karan 7' Image Source: Twitter

 

View this post on Instagram

 

A post shared by Manav Manglani (@manav.manglani)

You may also like