ਮਨਿੰਦਰ ਬੁੱਟਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ਰੀਕ 2’ ਫ਼ਿਲਮ ਦਾ ਨਵਾਂ ਗੀਤ ‘Musafir’, ਦੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ

written by Lajwinder kaur | June 26, 2022

'ਸ਼ਰੀਕ 2' ਫ਼ਿਲਮ ਜੋ ਕਿ ਸੁਰਖੀਆਂ 'ਚ ਬਣੀ ਹੋਈ ਹੈ। ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਮੁਸਾਫ਼ਿਰ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਜਿੰਮੀ ਸ਼ੇਰਗਿੱਲ ਅਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। jimmy shergill new song

ਹਰ ਪੜ੍ਹੋ : ਪਹਿਲੀ ਵਾਰ ਸੱਸ ਨਾਲ ਸ਼ਾਪਿੰਗ ਤੇ ਨਿਕਲੀ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਸਟੈਨਕੋਵਿਚ, ਸੱਸ ਅਤੇ ਨੂੰਹ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ

new song musafir out now from the movie shreeak

ਜੇ ਗੱਲ ਕਰੀਏ ਮੁਸਾਫ਼ਿਰ ਗੀਤ ਦੀ ਉਸ ਨੂੰ ਮਨਿੰਦਰ ਬੁੱਟਰ ਨੇ ਗਾਇਆ ਹੈ ਤੇ ਲਿਖਿਆ ਵੀ ਖੁਦ ਹੀ ਹੈ। ਇਸ ਗਾਣੇ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਅਤੇ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

shareek 2 movie

ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ਸ਼ਰੀਕ-2 ਜੋ ਕਿ 8 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਫ਼ਿਲਮ ‘ਚ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ, ਸੁਨੀਤਾ ਧੀਰ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ।

ਨਵਨੀਅਤ ਸਿੰਘ ਵੱਲੋ ‘ਸ਼ਰੀਕ-2’ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ  ਇੰਦਰਪਾਲ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਫ਼ਿਲਮ ਨੂੰ ਦੇਖਣ ਦੇ ਲਈ ਦਰਸ਼ਕ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਫਰਿੱਜ ਦੇ ਅੰਦਰ ਖੁਸ਼ੀ ਨਾਲ ਬੈਠਾ ਇਹ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਐਕਟਰ, ਪੰਜਾਬ ਨਾਲ ਰੱਖਦਾ ਹੈ ਸਬੰਧ, ਕੀ ਪਹਿਚਾਣਿਆ ਤੁਸੀਂ?

You may also like