ਪੈਪਰਾਜ਼ੀ ਲਈ ਫੋਟੋਜ਼ ਨਾਂ ਖਿਚਵਾਉਣ 'ਤੇ ਮੁੜ ਟ੍ਰੋਲ ਹੋਏ ਅੱਲੂ ਅਰਜੁਨ, ਯੂਜ਼ਰਸ ਨੇ ਇੰਝ ਕੀਤਾ ਰਿਐਕਟ

written by Pushp Raj | June 29, 2022

Allu Arjun gets trolled: ਸਾਊਥ ਸੁਪਰ ਸਟਾਰ ਅੱਲੂ ਅਰਜੁਨ ਆਪਣੀ ਫਿਲਮ ਪੁਸ਼ਪਾ ਦਿ ਰਾਈਜ਼ ਦੇ ਨਾਲ ਹਿੰਦੀ ਸਿਨੇਮਾ ਦੇ ਦਰਸ਼ਕਾਂ ਦੇ ਵੀ ਚਹੇਤੇ ਬਣ ਗਏ ਹਨ। ਅੱਲੂ ਅਰਜੁਨ ਦਾ ਸਟਾਰਡਮ ਇਨ੍ਹਾਂ ਵੱਧ ਗਿਆ ਹੈ ਕਿ ਜਿਥੇ ਵੀ ਉਹ ਸਪਾਟ ਹੁੰਦੇ ਹਨ, ਉਥੇ ਵੱਡੀ ਗਿਣਤੀ 'ਚ ਫੈਨਜ਼ ਉਨ੍ਹਾਂ ਨੂੰ ਘੇਰ ਲੈਂਦੇ ਹਨ। ਬੀਤੇ ਦਿਨੀਂ ਭਾਰ ਵਧਾਉਣ ਨੂੰ ਲੈ ਕੇ ਟ੍ਰੋਲ ਹੋਏ ਅੱਲੂ ਅਰਜੁਨ ਮੁੜ ਇੱਕ ਵਾਰ ਫਿਰ ਤੋਂ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਆਓ ਜਾਣਦੇ ਹਾਂ ਕਿ ਆਖਿਰ ਕਿਉਂ ਉਨ੍ਹਾਂ ਨੂੰ ਮੁੜ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਸਾਊਥ ਸੁਪਰ ਸਟਾਰ ਅੱਲੂ ਅਰਜੁਨ ਨੂੰ ਹਾਲ ਹੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਮੁੰਬਈ ਵਿੱਚ ਸਪਾਟ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਦੇ ਨਾਲ-ਨਾਲ ਪੈਪਰਾਜ਼ੀਸ ਨੇ ਉਨ੍ਹਾਂ ਨੂੰ ਘੇਰ ਲਿਆ। ਪੈਪਰਾਜ਼ੀਸ ਲਗਾਤਾਰ ਉਨ੍ਹਾਂ ਨੂੰ ਫੋਟੋਜ਼ ਖਿਚਵਾਉਣ ਤੇ ਪੋਜ਼ ਦੇਣ ਲਈ ਕਹਿ ਰਹੇ ਸੀ, ਪਰ ਅੱਲੂ ਅਰਜੁਨ ਬਿਨਾਂ ਕੋਈ ਜਵਾਬ ਦਿੱਤੇ ਆਪਣੀ ਗੱਡੀ ਵੱਲ ਵੱਧ ਗਏ।

ਅੱਲੂ ਅਰਜੁਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਅੱਲੂ ਅਰਜੁਨ ਨੂੰ ਉਨ੍ਹਾਂ ਦੇ ਅਜਿਹੇ ਵਿਵਹਾਰ ਲਈ ਟ੍ਰੋਲ ਕਰ ਰਹੇ ਹਨ।

Image Source: Instagram

ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਅੱਲੂ ਅਰਜੁਨ ਕਾਰ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਫੈਨਜ਼ ਅਤੇ ਪਾਪਰਾਜ਼ੀ ਦੀ ਭਾਰੀ ਭੀੜ ਸੀ। ਅਜਿਹੇ 'ਚ ਉਨ੍ਹਾਂ ਨੂੰ ਪੋਜ਼ ਦੇਣ ਲਈ ਕਿਹਾ ਗਿਆ ਤਾਂ ਉਹ ਨਹੀਂ ਰੁਕੇ ਅਤੇ ਆਪਣੀ ਕਾਰ ਵੱਲ ਚੱਲੇ ਗਏ। ਲੋਕਾਂ ਨੂੰ ਅੱਲੂ ਅਰਜੁਨ ਦਾ ਇਹ ਵਤੀਰਾ ਪਸੰਦ ਨਹੀਂ ਆਇਆ ਅਤੇ ਹੁਣ ਉਹ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ।

ਵਾਇਰਲ ਹੋ ਰਹੇ ਅੱਲੂ ਅਰਜੁਨ ਦੇ ਇਸ ਵੀਡੀਓ 'ਤੇ ਲੋਕ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿਥੇ ਇੱਕ ਪਾਸੇ ਅੱਲੂ ਅਰਜੁਨ ਦੇ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਪੈਪਰਾਜ਼ੀਸ ਨੂੰ ਗ਼ਲਤ ਦੱਸ ਰਹੇ ਹਨ, ਉਥੇ ਹੀ ਦੂਜੇ ਪਾਸੇ ਕਈ ਲੋਕ ਅੱਲੂ ਅਰਜੁਨ ਨੂੰ ਉਨ੍ਹਾਂ ਦੇ ਵਿਵਹਾਰ ਲਈ ਟ੍ਰੋਲ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਜਲਦ ਹੀ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਿਥੇ ਹੋਵੇਗੀ ਸਟ੍ਰੀਮ

ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਹੋਰ ਸਿਰ 'ਤੇ ਬੈਠਾਓ, ਪੁਸ਼ਪਾ ਤੁਹਾਡੇ ਲਈ ਪੋਜ਼ ਨਹੀਂ ਦੇਵੇਗਾ'। ਜਦੋਂਕਿ ਦੂਜੇ ਨੇ ਲਿਖਿਆ, 'ਮੈਂ ਸੁਣਿਆ ਹੈ ਕਿ ਸਾਊਥ ਦੇ ਸਿਤਾਰੇ ਬਹੁਤ ਨਿਮਰ ਹਨ।' ਦੂਜੇ ਨੇ ਲਿਖਿਆ, 'ਤੁਸੀਂ ਇੰਨੇ ਰਵੱਈਏ ਨਾਲ ਕਿੱਥੇ ਜਾਓਗੇ', ਤਾਂ ਇੱਕ ਹੋਰ ਨੇ ਲਿਖਿਆ ਲਿਖਿਆ, ‘ਪੁਸ਼ਪਾ ਤੋਂ ਬਾਅਦ ਇਹ ਵੀ ਬਦਲ ਗਏ।’ ਇਸ ਦੇ ਨਾਲ ਹੀ ਕੁਝ ਫੈਨਜ਼ ਅੱਲੂ ਅਰਜੁਨ ਦੀ ਇਸ ਵੀਡੀਓ ਦਾ ਮਜ਼ਾ ਲੈਂਦੇ ਵੀ ਨਜ਼ਰ ਆ ਰਹੇ ਹਨ। ਇੱਕ ਨੇ ਲਿਖਿਆ ਕਿ ਉਹ ਜਲਦਬਾਜ਼ੀ ਵਿੱਚ ਸਨ, ਜਦੋਂਕਿ ਦੂਜੇ ਨੇ ਕਿਹਾ ਕਿ ਅੱਲੂ ਅਰਜੁਨ ਅਜਿਹਾ ਨਹੀਂ ਹੈ।

 

View this post on Instagram

 

A post shared by Viral Bhayani (@viralbhayani)

You may also like