Trending:
ਐਲੋਵੇਰਾ ਦੇ ਹਨ ਇਹ ਫਾਇਦੇ, ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਪਾ ਸਕਦੇ ਹੋ ਰਾਹਤ
ਐਲੋਵੇਰਾ ਜਿਸ ਨੂੰ ਆਮ ਭਾਸ਼ਾ ‘ਚ ਕੁਆਰ ਗੰਦਲ ਵੀ ਕਿਹਾ ਜਾਂਦਾ ਹੈ । ਇਸ ਦੇ ਕਈ ਫਾਇਦੇ ਹਨ ਪੁਰਾਣੇ ਸਮਿਆਂ ‘ਚ ਇਸ ਨੂੰ ਲੋਕ ਫੋੜੇ ਫਿਨਸੀਆਂ ਦੇ ਇਲਾਜ ਲਈ ਵਰਤਿਆ ਕਰਦੇ ਸਨ । ਪਰ ਅੱਜ ਕੱਲ੍ਹ ਇਸ ਦਾ ਇਸਤੇਮਾਲ ਕਈ ਬਿਮਾਰੀਆਂ ਲਈ ਹੋ ਰਿਹਾ ਹੈ । ਇਸ ਦੇ ਨਾਲ ਹੀ ਇਹ ਚਿਹਰੇ ਦੇ ਨਿਖਾਰ ਲਈ ਵੀ ਵਰਤਿਆ ਜਾ ਰਿਹਾ ਹੈ ।ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸਾਂਗੇ ।
Aloe vera
ਚਮੜੀ ਲਈ ਐਲੋਵੇਰਾ
ਗਰਮੀਆਂ ‘ਚ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਇਸ ਦੇ ਇਸਤੇਮਾਲ ਚਿਹਰੇ ‘ਤੇ ਕੀਤਾ ਜਾ ਸਕਦਾ ਹੈ । ਕਿਉਂਕਿ ਇਹ ਸਨ ਬਰਨ ਤੋਂ ਬਚਾਉਂਦਾ ਹੈ। ਜੇ ਤੁਹਾਨੂੰ ਸਨ ਬਰਨ ਹੋ ਗਿਆ ਹੈ ਤਾਂ ਇਸ ਦਾ ਲੇਪ ਚਿਹਰੇ ‘ਤੇ ਲਗਾਉਣ ਨਾਲ ਲਾਭ ਮਿਲਦਾ ਹੈ ।
ਇਸ ਦੇ ਨਾਲ ਹੀ ਸਟ੍ਰੈਚ ਮਾਰਕ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ ।ਐਲੋਵੇਰਾ ਦੇ ਵਿੱਚ ਵਾਲਾ ਹਿੱਸਾ ਸਕਿਨ ‘ਤੇ ਲਗਾਉਣ ਨਾਲ ਫਾਇਦਾ ਮਿਲਦਾ ਹੈ ।
ਹੋਰ ਪੜ੍ਹੋ:ਆਪਣੇ ਘਰ ਤੋਂ ਨੈਗੇਟਿਵ ਐਨਰਜੀ ਦੂਰ ਭਜਾਉਣ ਲਈ ਤੁਸੀਂ ਵੀ ਅਪਣਾ ਸਕਦੇ ਹੋ ਵਾਸਤੂ ਦੇ ਇਹ ਟਿਪਸ
aloe-vera
ਵਾਲਾਂ ਲਈ ਐਲੋਵੇਰਾ ਦੇ ਫਾਇਦੇ
ਜੇ ਤੁਸੀਂ ਵਾਲ ਲੰਮੇ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਐਲੋਵੇਰਾ ਟ੍ਰਾਈ ਕਰੋ। ਇਸ ਲਈ ਅੱਧਾ ਕੱਪ ਐਲੋਵੇਰਾ ਲੈ ਕੇ ਉਸ ‘ਚ ਮੇਥੀ ਦੇ ਬੀਜ, ਤੁਲਸੀ ਪਾਊਡਰ, ਦੋ ਚੱਮਚ ਕੈਸਟੋਰ ਆਇਲ ਮਿਲਾ ਲਓ। ਇਸ ਪੇਸਟ ਨੂੰ ਵਾਲਾਂ ‘ਤੇ ਲਗਾ ਕੇ ਰੱਖੋ ਅਤੇ ਕੁਝ ਘੰਟੇ ਬਾਅਦ ਸ਼ੈਂਪੂ ਕਰ ਲਓ ।
ਜਲਦ ਹੀ ਤੁਹਾਡੇ ਵਾਲ ਵੱਧਣੇ ਸ਼ੁਰੂ ਹੋ ਜਾਣਗੇ । ਜੇ ਤੁਹਾਡੇ ਵਾਲਾਂ ‘ਚ ਡੇਂਡਰਫ ਹੈ ਤਾਂ ਐਲੋਵੇਰਾ ਦਾ ਜੈਲ ਤੁਹਾਡੀ ਇਹ ਸਮੱਸਿਆ ਵੀ ਦੂਰ ਕਰ ਦੇਵੇਗਾ ।ਇਸ ਜੈਲ ਨੂੰ ਇੱਕ ਘੰਟੇ ਤੱਕ ਲੱਗਾ ਰਹਿਣ ਦਿਓ, ਉਸ ਤੋਂ ਬਾਅਦ ਵਾਲਾਂ ਨੂੰ ਧੋ ਲਓ । ਕੁਝ ਦਿਨਾਂ ਤੱਕ ਇਸੇ ਤਰ੍ਹਾਂ ਕਰੋ । ਤੁਹਾਡੇ ਵਾਲਾਂ ਚੋਂ ਸਿਕਰੀ ਗਾਇਬ ਹੋ ਜਾਵੇਗੀ ।
aloe-vera
ਸਿਰ ਦਰਦ ਤੋਂ ਛੁਟਕਾਰਾ
ਕੁਦਰਤੀ ਐਲੋਵਿਰਾ ਦੇ ਸਿਹਤ ਲਈ ਕਈ ਫਾਇਦੇ ਹੁੰਦੇ ਹਨ। ਚਮੜੀ ਤੇ ਵਾਲਾਂ ਲਈ ਵੀ ਐਲੋਵਿਰਾ ਬਹੁਤ ਲਾਹੇਵੰਦ ਹੈ। ਐਲੋਵਿਰਾ ਦੀ ਵਰਤੋ ਨਾਲ ਸਿਰ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ। ਜਿਹੜੇ ਲੋਕਾਂ ਦਾ ਸਿਰਦਰਦ ਹੁੰਦਾ ਹੈ ਉਹ ਰੋਜ਼ ਖਾਲੀ ਪੇਟ ਐਲੋਵਿਰਾ ਦਾ ਜੂਸ ਪੀਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
ਹੋਰਾਂ ਰੋਗਾਂ ‘ਚ ਵੀ ਹੁੰਦਾ ਹੈ ਲਾਭ
ਐਲੋਵੇਰਾ ਵਿੱਚ ਕਈ ਐਂਟੀ-ਬੈਕਟੀਰੀਅਲ ਅਤੇ ਐਂਟੀਔਕਸੀਡੈਂਟ ਪਾਏ ਜਾਂਦੇ ਹਨ ਜੋ ਕਬਜ਼ ਦੂਰ ਕਰਦੇ ਹਨ। ਖਾਲੀ ਪੇਟ ਐਲੋਵੀਰਾ ਜੂਸ ਪੀਣ ਨਾਲ ਪੇਟ ਵੀ ਸਾਫ ਰਹਿੰਦਾ ਹੈ। ਐਲੋਵਿਰਾ ਦਾ ਜੂਸ ਖੂਨ ਵਿਚ ਹੀਮੋਗਲੋਬਿਨ ਦੀ ਕਮੀ ਦੂਰ ਕਰਦਾ ਹੈ।
ਜੇਕਰ ਕੁਝ ਕੱਟਿਆ ਜਾਂ ਸੜਿਆ ਹੋਵੇ ਤਾਂ ਐਲੋਵਿਰਾ ਲਾਉਣ ਨਾਲ ਰਾਹਤ ਮਿਲਦੀ ਹੈ। ਚਮੜੀ ਤੇ ਐਲੋਵਿਰਾ ਲਾਉਣਾ ਵੀ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਲਈ ਐਲੋਵਿਰਾ ਬਹੁਤ ਫਾਇਦੇਮੰਦ ਰਹਿੰਦਾ ਹੈ।