ਅਮਨ ਧਾਲੀਵਾਲ ਨੇ ਆਪਣੀ ਮਾਤਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

written by Lajwinder kaur | December 06, 2019

ਬਾਲੀਵੁੱਡ ਤੇ ਪੰਜਾਬੀ ਅਦਾਕਾਰ ਅਮਨ ਧਾਲੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਜੀ ਹਾਂ ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕੀਤੀ ਹੈ।

View this post on Instagram

 

A post shared by Aman Dhaliwal (@amandhaliwalactor) on

ਹੋਰ ਵੇਖੋ:ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਸਰਦਾਰ ਬੱਚੇ ਨੇ ਅਦਾਕਾਰੀ ਦੇ ਖੇਤਰ ‘ਚ ਚਮਕਾਇਆ ਹੈ ਨਾਂਅ, ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਰੱਖਦਾ ਹੈ ਸਬੰਧ, ਕੀ ਤੁਸੀਂ ਪਛਾਣਿਆ?

ਅਮਨ ਧਾਲੀਵਾਲ ਨੇ ਆਪਣੀ ਮਾਤਾ ਜੀ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ। ਅਮਨ ਧਾਲੀਵਾਲ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਨੇ ਸਿਰ ਉੱਤੇ ਕੇਸਰੀ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਸਰਦੀਆਂ ਦੇ ਚਲਦੇ ਉਨ੍ਹਾਂ ਨੇ ਲੋਈ ਲਈ ਹੋਈ ਹੈ।

ਜੇ ਗੱਲ ਕਰੀਏ ਅਮਨ ਧਾਲੀਵਾਲ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ‘ਨਾਨਕ ਨਾਮ ਜਹਾਜ਼ ਹੈ’ ਫ਼ਿਲਮ ਨੂੰ ਕਲਿਆਨੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਪਰਿਵਾਰਿਕ ਤੇ ਸਭਿਆਚਾਰਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੋਵੇਗੀ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸੀਰੀਅਲ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਹੇ ਹਨ।

You may also like