ਅਮਰ ਨੂਰੀ ਨੇ ਜਨਮਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਕਿਹਾ ‘ਮਾਂ ਤੇਰਾ ਸ਼ੁਕਰੀਆ, ਹਰ ਜਨਮ ਤੂੰ ਮਾਂ ਹੋਵੇ ਤੇ ਸਰਦੂਲ ਮੇਰੀ ਜਾਨ ਹੋਵੇ’

written by Shaminder | May 24, 2022

ਅਮਰ ਨੂਰੀ (Amar Noori) ਨੇ ਆਪਣੇ ਜਨਮਦਿਨ (Birthday)  ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਹਰਭਜਨ ਮਾਨ ਪੀ.ਆਰ. ਫ਼ਿਲਮ ਦੀ ਟੀਮ ਦੇ ਨਾਲ ਜਨਮਦਿਨ ਸੈਲੀਬ੍ਰੇਟ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਮੌਕੇ ਫ਼ਿਲਮ ਪੀ.ਆਰ. ਦੀ ਪੂਰੀ ਟੀਮ ਵੀ ਮੌਜੂਦ ਰਹੀ । ਇਸ ਮੌਕੇ ਅਮਰ ਨੂਰੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

amar noori with PR Starcast-min image From instagram

ਹੋਰ ਪੜ੍ਹੋ : ਲੰਮੇ ਸਮੇਂ ਬਾਅਦ ਇਸ ਫ਼ਿਲਮ ‘ਚ ਅਦਾਕਾਰੀ ਨਜ਼ਰ ਆਉਣਗੇ ਅਮਰ ਨੂਰੀ, ਫ਼ਿਲਮ ਦਾ ਪੋਸਟਰ ਜਾਰੀ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਮਰ ਨੂਰੀ ਨੇ ਮਾਂ ਅਤੇ ਪਤੀ ਮਰਹੂਮ ਸਰਦੂਲ ਸਿਕੰਦਰ ਦੇ ਲਈ ਇੱਕ ਨੋਟ ਵੀ ਲਿਖਿਆ ਹੈ । ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮਾਂ ਤੇਰਾ ਸ਼ੁਕਰੀਆ ਤੂੰ ਮੈਨੂੰ ਅੱਜ ਦੇ ਦਿਨ ਆਪਣੀ ਕੁੱਖ ਚੋਂ ਜਨਮ ਦਿੱਤਾ । ਏਨੀਆਂ ਮੁਸੀਬਤਾਂ ਝੱਲ ਕੇ ਮੈਨੂੰ ਪਾਲਿਆ।

amar noori,,,- image From instagram

ਹੋਰ ਪੜ੍ਹੋ : ਗਾਇਕਾ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਆਪਣੀ ਇੱਕ ਮਿੱਠੀ ਯਾਦ, ਕੀ ਤੁਸੀਂ ਜਾਣਦੇ ਹੋ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ….

ਮਾਂ ਤੇਰਾ ਸ਼ੁਕਰੀਆ, ਤੇਰਾ ਦੇਣ ਨਹੀਂ ਦੇ ਸਕਦੀ ਕਿਸੇ ਜਨਮ ਵਿੱਚ…ਤੂੰ ਮੈਨੂੰ ਮੇਰੇ ਸਰਦੂਲ ਲਈ ਪੈਦਾ ਕੀਤਾ, ਮੇਰੀ ਇਹੀਓ ਇੱਛਾ ਹੈ ਕਿ ਜਦੋਂ ਜਦੋਂ ਮੇਰਾ ਜਨਮ ਹੋਵੇ ਤੂੰ ਮੇਰੀ ਮਾਂ ਹੋਵੇ ਤੇ ਸਰਦੂਲ ਮੇਰੀ ਜਾਨ ਮੇਰੇ ਨਾਲ ਹੋਵੇ। ਮਿਸ ਯੂ ਮੇਰੀ ਜਾਨ ਸਰਦੂਲ ਜੀ’।ਅਮਰ ਨੂਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਅਮਰ ਨੂਰੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।

amar noori with mother-min image From instagram

ਦੱਸ ਦਈਏ ਕਿ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਹਰਭਜਨ ਮਾਨ ਦੇ ਨਾਲ ਫ਼ਿਲਮ ‘ਪੀ.ਆਰ.’ ‘ਚ ਨਜਰ ਆਉਣਗੇ । ਸਰਦੂਲ ਸਿਕੰਦਰ ਦੀ ਇਹ ਆਖਰੀ ਫ਼ਿਲਮ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰ ਕਾਸਟ ਉਤਸ਼ਾਹਿਤ ਹੈ । ਉੱਥੇ ਹੀ ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ  ।

 

View this post on Instagram

 

A post shared by Amar Noori (@amarnooriworld)

You may also like