ਅਮਰ ਸਿੰਘ ਚਮਕੀਲਾ ਨੇ ਮੌਤ ਤੋਂ ਪਹਿਲਾਂ ਪਾਲੀ ਦੇਤਵਾਲੀਆ ਨਾਲ ਕੀਤਾ ਸੀ ਇਹ ਵਾਅਦਾ

written by Rupinder Kaler | August 03, 2021

ਪਾਲੀ ਦੇਤਵਾਲੀਆ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤ ਹਰ ਇੱਕ ਨੂੰ ਮੋਹ ਲੈਂਦੇ ਹਨ ।ਪਰਿਵਾਰਕ ਗੀਤ ਗਾਉਣ ਵਾਲੇ ਪਾਲੀ ਦੇਤਵਾਲੀਆ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਤਵਾਲ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੀ ਪੜਾਈ ਪਿੰਡ ਦੇ ਸਕੂਲ ‘ਚ ਹੀ ਪੂਰੀ ਕੀਤੀ। ਪਾਲੀ ਦੇਤਵਾਲੀਆ ਪਬਲਿਕ ਰਿਲੇਸ਼ਨ ਮਹਿਕਮੇ ‘ਚ ਕੰਮ ਕਰਦੇ ਸਨ ।

pali detwalia

ਹੋਰ ਪੜ੍ਹੋ :

ਗਾਇਕ ਸਿੱਧੂ ਮੂਸੇਵਾਲਾ ਦੀ ਭੈਣ ਨੇ ਭੇਜੀ ਰੱਖੜੀ, ਸਾਂਝੀ ਕੀਤੀ ਭਾਵੁਕ ਪੋਸਟ

pali detwalia with chamkila

ਪਰ ਪਾਲੀ ਦੇਤਵਾਲੀਆ ਨੂੰ ਲੋਕ ਬੋਲੀਆਂ, ਲੋਕ ਕਲਾਕਾਰਾਂ ਨਾਲ ਏਨਾ ਮੋਹ ਸੀ ਕਿ ਉਨ੍ਹਾਂ ਨੇ ਕਲਾਕਾਰੀ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ । ਪਾਲੀ ਦੇਤਵਾਲੀਆ ਦੀ ਗਾਇਕੀ ਜਿੰਨੀ ਵਧੀਆ ਹੈ ਉੱਥੇ ਕਿਤੇ ਵੱਧ ਉਸ ਦੀ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਦੇ ਲਿਖੇ ਗੀਤਾਂ ਨੂੰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੇ ਵੀ ਗਾਇਆ ਸੀ।

pali detwalia Pic Courtesy: Youtube

ਕਹਿੰਦੇ ਹਨ ਕਿ ਅਮਰ ਸਿੰਘ ਚਮਕੀਲਾ ਨੇ ਪਾਲੀ ਦੇਤਵਾਲੀਆ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਹਿੱਟ ਹੋ ਗਏ ਤਾਂ ਉਸ ਦਾ ਗਾਣਾ ਜ਼ਰੂਰ ਗਾਉਣਗੇ । ਜਿਸ ਸਮੇਂ ਅਮਰ ਸਿੰਘ ਚਮਕੀਲਾ ਦੀ ਹਰ ਪਾਸੇ ਚੜਾਈ ਹੋ ਗਈ ਤਾਂ ਚਮਕੀਲਾ ਨੇ ਪਾਲੀ ਦੇਤਵਾਲੀਆ ਦੇ ਲਿਖੇ ਕਈ ਗੀਤ ਗਾਏ । ਇਸ ਤਰ੍ਹਾਂ ਕਰਕੇ ਚਮਕੀਲਾ ਨੇ ਪਾਲੀ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕੀਤਾ ਸੀ । ਇਸ ਗੱਲ ਦਾ ਖੁਲਾਸਾ ਪਾਲੀ ਦੇਤਵਾਲੀਆ ਨੇ ਕਿਸੇ ਵੈੱਬ ਟੀਵੀ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਸੀ ।

0 Comments
0

You may also like