ਦਿਲਪ੍ਰੀਤ ਢਿੱਲੋਂ ਦੇ ਨਾਲ ਵਿਵਾਦਾਂ ‘ਚ ਰਹਿ ਚੁੱਕੀ ਅੰਬਰ ਧਾਲੀਵਾਲ ਨੇ ਆਪਣੀ ਨਵੀਂ ਜ਼ਿੰਦਗੀ ਦਾ ਕੀਤਾ ਆਗਾਜ਼, ਪੋਸਟ ਪਾ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਦਿਲ ਦੀ ਗੱਲ

written by Lajwinder kaur | May 28, 2021 04:28pm

ਅੰਬਰ ਧਾਲੀਵਾਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਆਪਣੀ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ। ਜੋ ਕਿ ਖੂਬ ਚਰਚਾ ਬਟੋਰ ਰਹੀ ਹੈ। ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਬਿਆਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ।

Aamber Dhaliwal Image Source- Instagram

ਹੋਰ ਪੜ੍ਹੋ :  ਪੰਜਾਬ ਦੀ ਗਾਇਕਾ ਸ਼ਿਪਰਾ ਗੋਇਲ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਕਰ ਰਹੀ ਹੈ ਲੋਕਾਂ ਦੀ ਸੇਵਾ, ਕੋਰੋਨਾ ਮਰੀਜ਼ਾਂ ਅਤੇ ਹਸਪਤਾਲਾਂ ‘ਚ ਪਹੁੰਚਾ ਰਹੇ ਨੇ ਭੋਜਨ

inside image of amber dhaliwal Image Source- Instagram

ਜੀ ਹਾਂ ਉਨ੍ਹਾਂ ਨੇ ਹੱਥਾਂ ‘ਚ ਹੱਥ 'ਚ ਪਾਈ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਤੁਸੀਂ ਮੇਰੇ ਲਈ ਕਿਸੇ ਦੂਤ ਤੋਂ ਘੱਟ ਨਹੀਂ ਰਹੇ ਹੋ ਮੈਂ ਤੁਹਾਨੂੰ ਪਿਆਰ ਕਰਦੀ ਹਾਂ .. ❤️..ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਕਮੈਂਟ ਕਰਕੇ ਮੁਬਾਰਕਾਂ ਦੇ ਰਹੇ ਹਨ।

amber dhaliwal shared her love person pic Image Source- Instagram

ਦੱਸ ਦਈਏ ਪਿਛਲੇ ਸਾਲ ਅੰਬਰ ਧਾਲੀਵਾਲ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨਾਲ ਹੋਏ ਵਿਆਹ ਵਿਵਾਦ ਤੋਂ ਬਾਅਦ ਸੁਰਖੀਆਂ ‘ਚ ਬਣੇ ਰਹੇ ਸੀ। ਦੋਵਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਆਪੋ-ਆਪਣੇ ਪੱਖ ਰੱਖੇ ਸੀ । ਇਸ ਤੋਂ ਬਾਅਦ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਆਪਣੀ ਨਰਸਿੰਗ ਦਾ ਕੋਰਸ ਪੂਰਾ ਕੀਤਾ । ਸੋਸ਼ਲ ਮੀਡੀਆ ਉੱਤੇ ਅੰਬਰ ਧਾਲੀਵਾਲ ਦੀ ਚੰਗੀ ਫੈਨ ਫਾਲਵਿੰਗ ਹੈ । ਉਹ ਪੰਜਾਬੀ ਗੀਤਾਂ ਉੱਤੇ ਅਕਸਰ ਹੀ ਆਪਣੀ ਵੀਡੀਓਜ਼ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੀ ਰਹਿੰਦੀ ਹੈ।

Aamber Dhaliwal Image Source- Instagram

 

 

View this post on Instagram

 

A post shared by Aamber Dhaliwal (@aamberdhaliwall)

 

 

View this post on Instagram

 

A post shared by Aamber Dhaliwal (@aamberdhaliwall)

You may also like