'ਭੱਜੋ ਵੇ ਵੀਰੋ' 'ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ

written by Aaseen Khan | November 20, 2018

ਪੰਜਾਬੀ ਸੁਪਰ ਹਿੱਟ ਫਿਲਮ 'ਲੌਂਗ ਲਾਚੀ' ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਮਾਰਨ ਵਾਲੇ ਅੰਬਰ ਦੀਪ ਸਿੰਘ ਇਸੇ ਸਾਲ ਇੱਕ ਹੋਰ ਫਿਲਮ ਰਾਹੀਂ ਪਰਦੇ 'ਤੇ ਧਮਕਦਾਰ ਐਂਟਰੀ ਕਰਨ ਜਾ ਰਹੇ ਨੇ। ਜੀ ਹਾਂ ਇਹ ਫਿਲਮ ਹੈ 'ਭੱਜੋ ਵੀਰੋ ਵੇ' ਜਿਸ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਖੁੱਦ ਅੰਬਰ ਦੀਪ ਸਿੰਘ ਨੇ ਅਤੇ ਜਿਸ 'ਚ ਉਹਨਾਂ ਦਾ ਸਾਥ ਨਿਭਾਉਣਗੇ ਪੰਜਾਬ ਦੀ ਸੁਪਰ ਸਟਾਰ 'ਸਿੰਮੀ' ਚਾਹਲ'। ਇਹ ਫਿਲਮ ਪੁਰਾਣੇ ਪੰਜਾਬ ਦੀ ਕਹਾਣੀ ਨੂੰ ਦਰਸਾਉਂਦੀ ਨਜ਼ਰ ਆਵੇਗੀ। ਫਿਲਮ ਪੂਰੀ ਤਰਾਂ ਨਾਲ ਕਾਮੇਡੀ ਬੇਸਡ ਕਹਾਣੀ ਤੇ ਅਧਾਰਿਤ ਦੱਸੀ ਜਾ ਰਹੀ ਹੈ। ਅੰਬਰ ਦੀਪ ਸਿੰਘ ਨੇ ਫਿਲਮ ਦੀ ਕਹਾਣੀ ਨੂੰ ਖੁਦ ਉਲੀਕਿਆ ਹੈ ਅਤੇ ਇਸ ਨੂੰ ਪਰਦੇ 'ਤੇ ਵੀ ਆਪਣੇ ਹੀ ਨਿਰਦੇਸ਼ਨ ਉਤਾਰਨ ਜਾ ਰਹੇ ਹਨ। ਇਸ ਫਿਲਮ 'ਚ ਨਿਰਮਲ ਰਿਸ਼ੀ , ਗੁਗੂ ਗਿੱਲ ਅਤੇ ਹੌਬੀ ਧਾਲੀਵਾਲ ਵੱਲੋਂ ਵੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫੀਮੇਲ ਲੀਡ 'ਚ ਤਾਂ ਫਿਰ ਸਿੰਮੀ ਚਾਹਲ ਨੇ ਜਿੰਨ੍ਹਾਂ ਦੀਆਂ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਆਈਆਂ ਨੇ ਸਾਰੀਆਂ ਜ਼ਿਆਦਾਤਰ ਸੁਪਰ ਡੂਪਰ ਹਿੱਟ ਰਹੀਆਂ ਨੇ।ਪਹਿਲਾਂ ਇਸ ਫਿਲਮ ਦਾ ਨਾਮ 'ਕਾਰ ਰੀਬਨਾ ਵਾਲੀ' ਰੱਖਿਆ ਗਿਆ ਸੀ ਜਿਸ ਨੂੰ ਹੁਣ ਬਦਲ ਜੇ 'ਭੱਜੋ ਵੀਰੋ ਵੇ' ਨਾਮ ਦੇ ਦਿੱਤਾ ਗਿਆ ਹੈ। ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ ਫਿਲਹਾਲ ਜੋ ਇਸ ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਆਈ ਹੈ ਉਹ 14 ਦਿਸੰਬਰ ਦੱਸੀ ਜਾ ਰਹੀ ਹੈ। ਫਿਲਮ ਦੇ ਗਾਣਿਆਂ ਨੂੰ ਜਤਿੰਦਰ ਸ਼ਾਹ ਵੱਲੋਂ ਕੰਪੋਸ ਕੀਤਾ ਗਿਆ ਹੈ ਤੇ ਗਾਣਿਆਂ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ , ਸੁਖਜਿੰਦਰ ਸ਼ਿੰਦਾ , ਗੁਰਸ਼ਬਦ , ਬਿਰ ਸਿੰਘ ਅਤੇ ਗੁਰਪ੍ਰੀਤ ਨੇ। ਫਿਲਮ 'ਰੇਥਮ ਬੋਇਜ਼' ਦੇ ਬੈਨਰ ਹੇਠ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। 'ਭੱਜੋ ਵੇ ਵੀਰੋ' 'ਚ

ਹੋਰ ਪੜ੍ਹੋ :ਸ਼ੈਰੀ ਮਾਨ ਦੇ ਬਾਉਂਸਰ ਦੀ ਮੁੰਡੀਰ ਨੇ ਕੀਤੀ ਛਿੱਤਰ ਪਰੇਡ, ਦੇਖੋ ਵੀਡਿਓ 

ਹੁਣ ਵੇਖਣ ਵਾਲੀ ਗੱਲ ਹੋਵੇਗਾ ਕਿ ਇਹ ਫਿਲਮ 14 ਦਿਸੰਬਰ ਨੂੰ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਪਵੇਗੀ ਜਾਂ ਫਿਰ ਦਰਸ਼ਕ ਇਸ ਤੋਂ ਭੱਜਦੇ ਹਨ। ਅੰਬਰਦੀਪ ਹਰ ਵਾਰ ਕੁੱਝ ਨਾ ਕੁੱਝ ਨਵਾਂ ਪੰਜਾਬੀ ਇੰਡਸਟਰੀ ਨੂੰ ਪਰੋਸਦੇ ਹਨ , ਤਾਂ ਇਸ ਫਿਲਮ 'ਚ ਕੀ ਨਵਾਂ ਮਿਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

0 Comments
0

You may also like