ਅਮੀਸ਼ਾ ਪਟੇਲ ਨੇ ਦਿਖਾਈ ਉਹ ਜਗ੍ਹਾ ਜਿੱਥੇ ਸੰਨੀ ਦਿਓਲ ਨੇ ਗਦਰ ਫ਼ਿਲਮ 'ਚ ਉਖਾੜਿਆ ਸੀ ਹੈਂਡ ਪੰਪ, ਦਰਸ਼ਕਾਂ ਨੂੰ ਯਾਦ ਆਇਆ ਸੀਨ

written by Lajwinder kaur | August 10, 2022

Ameesha Patel shows spot where Sunny Deol pulled out hand pump in 'Gadar' movie: ਸੰਨੀ ਦਿਓਲ ਦੀ ਮਸ਼ਹੂਰ ਫਿਲਮ ਗਦਰ: ਏਕ ਪ੍ਰੇਮ ਕਥਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹੈ। ਫਿਲਮ 'ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਗੀਤ ਸਾਰੇ ਹੀ ਮਸ਼ਹੂਰ ਹੋਏ ਸਨ।

ਅਜਿਹੇ ‘ਚ ਫਿਲਮ ਵਿੱਚ ਸੰਨੀ ਦਿਓਲ ਦੇ ਕਈ ਐਕਸ਼ਨ ਸੀਨ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਏ ਸਨ। ਜਿਸ ‘ਚੋਂ ਇੱਕ ਸੀ ਹੈਂਡ ਪੰਪ ਨੂੰ ਉਖਾੜਨ ਦਾ ਦ੍ਰਿਸ਼ ਜੋ ਕਿ ਬਹੁਤ ਖਾਸ ਸੀ। ਇਸ ਸੀਨ ਲਈ ਅਦਾਕਾਰ ਦੀ ਜੰਮ ਕੇ ਤਾਰੀਫ ਵੀ ਹੋਈ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਸੰਨੀ ਦਿਓਲ ਨੇ ਹੈਂਡ ਪੰਪ ਉਖਾਉੜ ਵਾਲਾ ਦ੍ਰਿਸ਼ ਕਿੱਥੇ ਫਿਲਮਾਇਆ ਗਿਆ ਹੈ। ਇਸ ਗੱਲ ਦਾ ਖੁਲਾਸਾ ਫਿਲਮ ਦੀ ਅਦਾਕਾਰਾ ਅਮੀਸ਼ਾ ਪਟੇਲ ਨੇ ਕੀਤਾ ।

amesh patel and sunny deol gadar image source Instagram

ਹੋਰ ਪੜ੍ਹੋ : ਸ਼ੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਨੂੰ ਸੁਣਨ ਨੂੰ ਮਿਲੇ ਨੇ ਅਪਸ਼ਬਦ, ਦੁੱਖ ਸਾਂਝਾ ਕਰਦੇ ਹੋਏ ਕਿਹਾ- ‘ਲੋਕ ਕਮੈਂਟ ਬਾਕਸ ‘ਚ ਅਜਿਹੀਆਂ ਗੱਲਾਂ ਲਿਖ ਦਿੰਦੇ ਨੇ ਜੋ ਦੱਸੀਆਂ ਨਹੀਂ ਜਾ ਸਕਦੀਆਂ’

sunny deol image source Instagram

ਅਮੀਸ਼ਾ ਪਟੇਲ ਨੇ ਖੁਲਾਸੇ ਕੀਤਾ ਕਿ ਇਹ ਮਸ਼ਹੂਰ ਸੀਨ ਲਖਨਊ 'ਚ ਹੀ ਸ਼ੂਟ ਕੀਤਾ ਗਿਆ ਸੀ। ਵੀਡੀਓ ਸ਼ੇਅਰ ਕਰਨ ਤੋਂ ਬਾਅਦ ਅਮੀਸ਼ਾ ਪਟੇਲ ਕਹਿੰਦੀ ਹੈ, "ਉਸ ਸਮੇਂ ਨਾ ਘਾਹ ਸੀ, ਨਾ ਕੋਈ ਬਗੀਚਾ ਸੀ। ਉਸ ਸਮੇਂ ਇਸ ਵਿੱਚ ਕੁਝ ਨਹੀਂ ਸੀ, ਸਿਰਫ਼ ਪੌੜੀਆਂ ਸਨ।" ਵੀਡੀਓ 'ਚ ਅਮੀਸ਼ਾ ਨੇ ਫਿਰ ਪੌੜੀਆਂ ਵੱਲ ਇਸ਼ਾਰਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਇੱਥੇ ਹੀ ਹਿੰਦੁਸਤਾਨ ਜ਼ਿੰਦਾਬਾਦ ਦਾ ਨਾਅਰਾ ਲੱਗਾ ਸੀ, "ਹਿੰਦੁਸਤਾਨ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ..."।

image source Instagram

ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਗਦਰ ਦੀ ਸੀਕਵਲ ਗਦਰ 2 ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ, ਫਿਲਹਾਲ ਫਿਲਮ ਦੀ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਫਿਲਮ ਦੀ ਕਾਸਟ ਵਾਂਗ ਪ੍ਰਸ਼ੰਸਕ ਵੀ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Ameesha Patel (@ameeshapatel9)

You may also like