ਕਾਕਾ ਜੀ ਦਾ ਕਿਸ ਨਾਲ ਹੋ ਗਿਆ ਹੈ ਅਮਰੀਕਾ ਵਰਸਿਜ਼ ਕੋਰੀਆ ਵਾਲਾ ਰਵੱੱਈਆ ,ਵੇਖੋ ਵੀਡਿਓ 

Written by  Shaminder   |  December 15th 2018 11:19 AM  |  Updated: December 15th 2018 11:19 AM

ਕਾਕਾ ਜੀ ਦਾ ਕਿਸ ਨਾਲ ਹੋ ਗਿਆ ਹੈ ਅਮਰੀਕਾ ਵਰਸਿਜ਼ ਕੋਰੀਆ ਵਾਲਾ ਰਵੱੱਈਆ ,ਵੇਖੋ ਵੀਡਿਓ 

ਕਾਕਾ ਜੀ ਫਿਲਮ ਦਾ ਦੂਜਾ ਗੀਤ ਰਿਲੀਜ਼ ਹੋ ਚੁੱਕਿਆ ਹੈ । ਅਮਰੀਕਾ ਵਰਸਿਜ਼ ਕੋਰੀਆ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਰਾਜਵੀਰ ਜਵੰਦਾ ਅਤੇ ਗੁਰਲੇਜ਼ ਅਖਤਰ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਫਿਲਮ ਦੇ ਮੁੱਖ ਅਦਾਕਾਰ ਦੇਵ ਖਰੋੜ ਅਤੇ ਅਰੁਸ਼ੀ ਸ਼ਰਮਾ 'ਤੇ ਫਿਲਮਾਇਆ ਗਿਆ ਹੈ । ਗੀਤ ਦੇ ਬੋਲ ਗਿੱਲ ਰਣੌਤਾਂ ਨੇ ਲਿਖੇ ਨੇ ਜਦਕਿ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ।

ਹੋਰ ਵੇਖੋ  :ਸਾਰਾ ਗੁਰਪਾਲ ਨੂੰ ਇਸ ਗਾਇਕ ਦੇ ਗੀਤ ਨੇ ਬੇਹੱਦ ਪਸੰਦ ,ਵੇਖੋ ਵੀਡਿਓ ‘ਚ ਕਿਸ ਦੇ ਗੀਤ ਡਾਂਸ ਕਰ ਰਹੀ ਹੈ ਸਾਰਾ

https://www.instagram.com/p/BrXyFp4A6Q6/

ਇਹ ਇੱਕ ਰੋਮਾਂਟਿਕ ਗੀਤ ਹੈ ,ਜਿਸ 'ਚ ਪ੍ਰੇਮੀ ਪ੍ਰੇਮਿਕਾ ਦੀ ਆਪਸੀ ਨੋਕ ਝੋਕ ਵੇਖਣ ਨੂੰ ਮਿਲਦੀ ਹੈ । ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਦੇਵ ਖਰੋੜ ਨੂੰ ਆਪਣੀ ਇਮੇਜ਼ ਨੂੰ ਬਦਲਣ ਦਾ ਮੌਕਾ ਮਿਲਿਆ ਹੈ । ਕਾਕਾ ਜੀ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ । ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ । ਪਰ ਇਸ ਕਾਕੇ ਦਾ ਲੋਕਾਂ ਨਾਲ ਬੇਹੱਦ ਮਿਲਵਰਤਨ ਹੈ । ਗਿੱਲ ਰਣੌਤਾਂ ਵੱਲੋਂ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ ਜੋ ਬੇਹੱਦ ਦਿਲਚਸਪ ਹੈ।

ਇਹ ਇੱਕ ਰੋਮਾਂਟਿਕ ਕਮੇਡੀ ਹੈ ।ਇਸ ਵਿੱਚ ਕਾਮੇਡੀ ਦੀ ਗੱਲ ਕੀਤੀ ਜਾਵੇ ਤਾਂ ਕਾਮੇਡੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪਰ ਫਿਲਮ ‘ਚ ਸਥਿਤੀਆਂ ਅਜਿਹੀਆਂ ਬਣ ਜਾਣਗੀਆਂ ਕਿ ਤੁਸੀਂ ਖੁਦ-ਬ-ਖੁਦ ਇਸ ‘ਤੇ ਹੱਸੋਗੇ ।

ਡਾਕੂਆਂ ਦੇ ਮੁੰਡੇ ਤੋਂ ਬਾਅਦ ਦੇਵ ਖਰੋੜ ਨੇ ਚੁਸਤ ਚਲਾਕ ਸਰਦਾਰ ਦਾ ਕਿਰਦਾਰ ਨਿਭਾਇਆ । ਇਸ ‘ਚ ਦੇਵ ਖਰੋੜ ਦੇ ਨਾਲ ਅਰੁਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ । ਇਸ ‘ਚ ਅਰੁਸ਼ੀ ਸ਼ਰਮਾ ਬਿਲਕੁਲ ਦੇਸੀ ਅੰਦਾਜ਼ ‘ਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ ਤੇ ਫਿਲਮ ਅਠਾਰਾਂ ਜਨਵਰੀ ਦੋ ਹਜ਼ਾਰ ਉੱਨੀ ‘ਚ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network