ਤਲਾਕ ਦੀਆਂ ਖਬਰਾਂ ਵਿਚਾਲੇ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਫਿਰ ਤੋਂ ਬਣੀ ਦੁਲਹਨ, ਵਾਇਰਲ ਹੋਇਆ ਵੀਡੀਓ

written by Lajwinder kaur | July 04, 2022

ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਇਨ੍ਹੀਂ ਦਿਨੀਂ ਰਾਜੀਵ ਸੇਨ ਨਾਲ ਤਲਾਕ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਦਾਕਾਰਾ ਦੀਆਂ ਕੁਝ ਤਾਜ਼ਾ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਚਾਰੂ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ। ਅਸਲ 'ਚ ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਫਿਰ ਤੋਂ ਦੁਲਹਨ ਦੇ ਰੂਪ 'ਚ ਨਜ਼ਰ ਆਈ ਹੈ।

ਜਿੱਥੇ ਚਾਰੂ ਦੁਲਹਨ ਦੇ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਉੱਥੇ ਹੀ ਹੁਣ ਉਸ ਦੀਆਂ ਇਹ ਵੀਡੀਓਜ਼ ਵੀ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਚਾਰੂ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : 94 ਸਾਲ ਦੀ ਇਸ ਦਾਦੀ ਨੇ ਕਰ ਦਿਖਾਇਆ ਕਮਾਲ, ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ‘ਚ ਜਿੱਤਿਆ ਸੋਨ ਤਗਮਾ, ਅਦਾਕਾਰਾ ਕੰਗਨਾ ਰਣੌਤ ਨੇ ਵੀ ਕੀਤੀ ਤਾਰੀਫ਼

Image Source: Instagram

ਸਾਹਮਣੇ ਆਏ ਵੀਡੀਓਜ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੀਵੀ ਅਦਾਕਾਰਾ ਚਾਰੂ ਜੋ ਕਿ ਗੁਲਾਬੀ ਰੰਗ ਦੇ ਰਾਜਪੂਤੀ ਬ੍ਰਾਈਡਲ ਲੁੱਕ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਚਾਰੂ ਦੇ ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੂੰ ਲੱਗਦਾ ਹੈ ਕਿ ਅਦਾਕਾਰਾ ਦੁਬਾਰਾ ਵਿਆਹ ਕਰ ਰਹੀ ਹੈ। ਪਰ ਅਜਿਹਾ ਨਹੀਂ ਹੈ। ਦਰਅਸਲ, ਚਾਰੂ ਵਰਕ ਫਰੰਟ 'ਤੇ ਵਾਪਸ ਆ ਗਈ ਹੈ ਅਤੇ ਅਭਿਨੇਤਰੀ ਨੇ ਹੁਣ ਫੈਸ਼ਨ ਸ਼ੋਅ ਅਤੇ ਇਸ਼ਤਿਹਾਰਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਚਾਰੂ ਦਾ ਇਹ ਲੁੱਕ ਫੈਸ਼ਨ ਸ਼ੋਅ ਦੌਰਾਨ ਦਾ ਹੈ।

ਇਸ ਦੌਰਾਨ ਚਾਰੂ ਗੁਲਾਬੀ ਰੰਗ ਦੇ ਰਾਜਪੂਤੀ ਬ੍ਰਾਈਡਲ ਲੁੱਕ 'ਚ ਕਾਫੀ ਕਿਊਟ ਲੱਗ ਰਹੀ ਸੀ। ਕਮੈਂਟ ਸੈਕਸ਼ਨ 'ਚ ਪ੍ਰਸ਼ੰਸਕ ਚਾਰੂ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ।

charu new look

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਚਾਰੂ ਨੇ ਵੀ ਆਪਣੀ ਬੇਟੀ ਗਿਆਨਾ ਦਾ ਪਹਿਲਾ ਫਾਦਰਜ਼ ਡੇਅ ਇਕੱਲੇ ਹੀ ਮਨਾਇਆ ਸੀ। ਫਾਦਰਜ਼ ਡੇਅ ਦੇ ਮੌਕੇ 'ਤੇ ਚਾਰੂ ਅਸੋਪਾ ਨੇ ਇੱਕ ਬਲੌਗ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ ਅਤੇ ਸਾਰਿਆਂ ਨੂੰ ਅਪੀਲ ਕਰ ਰਹੀ ਸੀ ਕਿ ਉਹ ਅਤੇ ਉਸਦੀ ਧੀ ਨੂੰ ਸ਼ਾਂਤੀ ਨਾਲ ਰਹਿਣ ਦਿਓ।

Charu Asopa Image Source: Instagram

ਦਰਅਸਲ, ਰਿਪੋਰਟਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਚਾਰੂ ਅਤੇ ਰਾਜੀਵ ਵਿੱਚ ਕਈ ਗੱਲਾਂ ਨੂੰ ਲੈ ਕੇ ਮਤਭੇਦ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਨਹੀਂ ਚਾਹੁੰਦੇ ਸਨ ਕਿ ਗਿਆਨਾ ਦਾ ਚਿਹਰਾ ਇੰਨੀ ਜਲਦੀ ਸਾਹਮਣੇ ਆਵੇ। ਜਦੋਂ ਚਾਰੂ ਨੇ ਅਜਿਹਾ ਕੀਤਾ ਤਾਂ ਦੋਹਾਂ ਵਿਚਾਲੇ ਮਤਭੇਦ ਹੋ ਗਿਆ। ਚਾਰੂ ਨੇ ਰਾਜੀਵ ਦੇ ਨਾਲ ਆਪਣੀਆਂ ਕਈ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।

 

 

View this post on Instagram

 

A post shared by Charu Asopa Sen (@asopacharu)

You may also like