‘ਬੇਸ਼ਰਮ ਰੰਗ’ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਸ਼ਾਹਰੁਖ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਪੱਤਰਕਾਰ ਨੇ ਪੁੱਛਿਆ ‘ਜੇ ਤੁਸੀਂ ਹਿੰਦੂ ਹੁੰਦੇ ਤਾਂ….

written by Shaminder | December 21, 2022 04:28pm

ਸ਼ਾਹਰੁਖ ਖ਼ਾਨ (Shahrukh khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਆ ਚੁੱਕੀ ਹੈ । ‘ਪਠਾਨ’ ਫ਼ਿਲਮ ਦਾ ਗੀਤ ‘ਬੇਸ਼ਰਮ ਰੰਗ’ ਦੀ ਵੀ ਖੂਬ ਚਰਚਾ ਹੋ ਰਹੀ ਹੈ । ਇਸ ਗੀਤ ਨੂੰ ਲੈ ਕੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ।

shahrukh khan Image Source: Instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਠੰਡ ਦੇ ਨਾਲ ਹੋਇਆ ਬੁਰਾ ਹਾਲ, ਇਸ ਤਰ੍ਹਾਂ ਸ਼ੂਟ ਦੌਰਾਨ ਖੁਦ ਨੂੰ ਠੰਢ ਤੋਂ ਬਚਾਉਂਦੀ ਆਈ ਨਜ਼ਰ

ਹੁਣ ਇਸ ਫ਼ਿਲਮ ਨੂੰ ਕਈ ਥਾਈਂ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ । ਇਸਦੇ ਨਾਲ ਹੀ ਫ਼ਿਲਮ ‘ਚ ਗੀਤ ‘ਬੇਸ਼ਰਮ ਰੰਗ’ ਨੂੰ ਵੀ ਹਟਾਉਣ ਲਈ ਕਿਹਾ ਜਾ ਰਿਹਾ ਹੈ । ਇਸੇ ਵਿਵਾਦ ਦੇ ਦਰਮਿਆਨ ਸ਼ਾਹਰੁਖ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Image Source :Instagram

ਹੋਰ ਪੜ੍ਹੋ : ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਸਬੀਰ ਜੱਸੀ ਨੇ ਗਾਇਆ ਧਾਰਮਿਕ ਗੀਤ

ਇਸ ਵੀਡੀਓ ‘ਚ ਇੱਕ ਪੱਤਰਕਾਰ ਸ਼ਾਹਰੁਖ ਖ਼ਾਨ ਤੋਂ ਸਵਾਲ ਪੁੱਛਦਾ ਹੋਇਆ ਨਜ਼ਰ ਆ ਰਿਹਾ ਹੈ । ਕੀ ਜੇ ਤੁਸੀਂ ਹਿੰਦੂ ਹੁੰਦੇ ਤਾਂ ਤੁਹਾਡਾ ਨਾਂ ਕੀ ਹੁੰਦਾ। ਇਸ ਸਵਾਲ 'ਤੇ ਸ਼ਾਹਰੁਖ ਖਾਨ ਨੇ ਦਿਲ ਨੂੰ ਛੂਹ ਲੈਣ ਵਾਲਾ ਜਵਾਬ ਦਿੱਤਾ ਹੈ।

Shahrukh khan

'ਜੇਕਰ ਤੁਸੀਂ ਹਿੰਦੂ ਹੁੰਦੇ ਤਾਂ ਤੁਹਾਡਾ ਨਾਂ ਸ਼ੇਖਰ ਕ੍ਰਿਸ਼ਨਾ ਹੁੰਦਾ', ਜਿਸ 'ਤੇ ਸ਼ਾਹਰੁਖ ਵਿਚਾਲੇ ਹੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ 'ਸ਼ੇਖਰ ਕ੍ਰਿਸ਼ਨ ਨਹੀਂ, ਸ਼ੇਖਰ ਰਾਧਾ ਕ੍ਰਿਸ਼ਨ, ਕਿਉਂਕਿ ਉਹ ਐਸਆਰਕੇ ਹਨ'। ਜਿਸ ‘ਤੇ ਉੱਥੇ ਮੌਜੂਦ ਸਾਰੇ ਲੋਕ ਹੱਸ ਪੈਂਦੇ ਹਨ । ਸ਼ਾਹਰੁਖ ਖ਼ਾਨ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

 

View this post on Instagram

 

A post shared by Faridoon Shahryar (@ifaridoon)

You may also like