ਵਿਆਹ ਦੀਆਂ ਖਬਰਾਂ ਵਿਚਾਲੇ ਕਿਆਰਾ ਨੇ ਸਿਧਾਰਥ ਨੂੰ ਦੱਸਿਆ ਆਪਣਾ ਫੇਵਰੇਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | January 02, 2023 02:19pm

Kiara Advani and Sidharth Malhotra wedding: ਕਿਆਰਾ ਅਡਵਾਨੀ ਤੇ ਸਿਧਾਰਥ ਮਲੋਹਤਰਾ ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਮੰਨੇ ਜਾਂਦੇ ਹਨ। ਇਸ ਜੋੜੀ ਨੂੰ ਫੈਨਜ਼ ਵੀ ਬਹੁਤ ਪਸੰਦ ਕਰਦੇ ਹਨ। ਹਾਲ ਹੀ 'ਚ ਕਿਆਰਾ ਤੇ ਸਿਧਾਰਥ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ। ਇਸ ਵਿਚਾਲੇ ਕਿਆਰਾ ਦਾ ਇੱਕ ਬਿਆਨ ਵੀ ਵਾਇਰਲ ਹੋ ਰਿਹਾ ਹੈ ਜੋ ਕਿ ਸਿਧਾਰਥ ਬਾਰੇ ਦਿੱਤਾ ਗਿਆ ਹੈ।

Image Source : Instagram

ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿਆਰਾ ਨੇ ਸਿਧਾਰਥ ਨੂੰ ਆਪਣਾ ਫੇਵਰੇਟ 'ਮਲਹੋਤਰਾ' ਦੱਸਿਆ ਹੈ। ਇਸ ਜੋੜੀ ਨੂੰ ਲੈ ਕੇ ਲਗਾਤਾਰ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਹ ਖ਼ਬਰਾਂ ਹਨ ਕਿ ਇਸ ਸਾਲ 6 ਫਰਵਰੀ ਨੂੰ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝਣ ਵਾਲਾ ਹੈ। ਹਾਲਾਂਕਿ ਇਸ ਜੋੜੀ ਵੱਲੋਂ ਇਸ ਗੱਲ 'ਤੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਹਾਲ ਹੀ ਵਿੱਚ ਮਸ਼ਹੂਰ ਡਰੈਸ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਮਨੀਸ਼ ਦੇ ਨਾਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਅਤੇ ਕਰਨ ਇੱਕਠੇ ਨਜ਼ਰ ਆ ਰਹੇ ਹਨ।

Image Source : Instagram

ਦੂਜੇ ਪਾਸੇ ਕਿਆਰਾ ਨੇ ਵੀ ਇਸ ਤਸਵੀਰ ਨੂੰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਇੰਸਟਾ ਸਟੋਰੀ ਉੱਤੇ ਕੈਪਸ਼ਨ ਦਿੰਦੇ ਹੋਏ ਲਿਖਿਆ, 'ਮੇਰੇ ਫੇਵਰੇਟ ਮਲਹੋਤਰਾਜ਼'। ਇਸ ਤਸਵੀਰ ਵਿੱਚ ਦੋ ਮਲਹੋਤਰਾ ਹਨ, ਜਿਨ੍ਹਾਂ ਚੋਂ ਇੱਕ ਸਿਧਾਰਥ ਹਨ ਤੇ ਦੂਜੇ ਮਲਹੋਤਰਾ ਮਨੀਸ਼ ਹਨ।

ਕਿਆਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਕਿਆਰਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰ ਰਹੇ ਹਨ। ਫੈਨਜ਼ ਇਸ ਕਪਲ ਨੂੰ ਬਾਲੀਵੁੱਡ ਦਾ ਬੈਸਟ ਕਪਲ ਦੱਸ ਰਹੇ ਹਨ।

Image Source : Instagram

ਹੋਰ ਪੜ੍ਹੋ: ਜਾਣੋ ਕਿਉਂ ਸਾਲ ਦੇ ਆਖ਼ਰੀ ਦਿਨ ਮੁਆਫੀ ਮੰਗ ਸੋਨੂੰ ਸੂਦ ਨੇ ਦਿੱਤੀ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ

ਦੱਸ ਦਈਏ ਕਿ ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਦੱਸ ਦਈਏ ਕਿ ਇਸ ਜੋੜੀ ਨੇ ਫ਼ਿਲਮ ਸ਼ਮਸ਼ੇਰਾ ਵਿੱਚ ਇੱਕਠੇ ਕੰਮ ਕੀਤਾ ਸੀ। ਫੈਨਜ਼ ਇਸ ਜੋੜੀ ਨੂੰ ਆਨ-ਸਕ੍ਰੀਨ ਤੇ ਆਫ ਸਕ੍ਰੀਨ ਬਹੁਤ ਪਸੰਦ ਕਰਦੇ ਹਨ।

 

View this post on Instagram

 

A post shared by KIARA (@kiaraaliaadvani)

You may also like