ਪਾਕਿਸਤਾਨੀ ਹੀਰੋ ਦੇ ਪਿਆਰ ‘ਚ ਕੈਦ ਹੋਈ ਗਦਰ ਫ਼ਿਲਮ ਦੀ 'ਸਕੀਨਾ' ? ਅਮੀਸ਼ਾ ਪਟੇਲ ਦਾ ਇਹ ਰੋਮਾਂਟਿਕ ਵੀਡੀਓ ਹੋਇਆ ਵਾਇਰਲ

written by Lajwinder kaur | September 20, 2022

Ameesha Patel and Imran Abbas Video: ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਜਲਦ ਹੀ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਉਹ ਫਿਲਮ ਗਦਰ 2 ਵਿੱਚ ਨਜ਼ਰ ਆਉਣ ਵਾਲੀ ਹੈ। ਫਿਲਮਾਂ ਤੋਂ ਇਲਾਵਾ ਅਮੀਸ਼ਾ ਪਟੇਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਦੌਰਾਨ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਅਮੀਸ਼ਾ ਪਟੇਲ ਬਾਰੇ ਅਜਿਹੀ ਅਫਵਾਹ ਹੈ ਕਿ ਉਹ ਪਾਕਿਸਤਾਨੀ ਅਭਿਨੇਤਾ ਇਮਰਾਨ ਅੱਬਾਸ ਨੂੰ ਡੇਟ ਕਰ ਰਹੀ ਹੈ। ਇਹ ਅਫਵਾਹ ਅਦਾਕਾਰਾ ਅਤੇ ਪਾਕਿਸਤਾਨੀ ਅਦਾਕਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫੈਲੀ ਹੈ।

ਹੋਰ ਪੜ੍ਹੋ : ਡਰੱਗ ਮਾਮਲੇ 'ਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਦੀ ਹਵਾ ਖਾ ਰਹੇ ਐਕਟਰ ਅਰਮਾਨ ਕੋਹਲੀ ਨੂੰ ਮਿਲੀ ਜ਼ਮਾਨਤ

inside image of amish patel and imaan image source Instagram

ਅਮੀਸ਼ਾ ਪਟੇਲ ਅਤੇ ਇਮਰਾਨ ਅੱਬਾਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਰੋਮਾਂਟਿਕ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਦੋਵੇਂ ਪਿਆਰ ਦਾ ਗੀਤ ਵੀ ਗਾ ਰਹੇ ਹਨ। ਦਰਅਸਲ ਇਮਰਾਨ ਅੱਬਾਸ ਅਤੇ ਅਮੀਸ਼ਾ ਪਟੇਲ ਦੋਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ 'ਚ ਅਮੀਸ਼ਾ ਪਟੇਲ ਆਪਣੀ ਫਿਲਮ ਕ੍ਰਾਂਤੀ ਦੇ ਗੀਤ 'ਦਿਲ ਮੇ ਦਰਦ ਸਾ ਜਾਗਾ ਹੈ' 'ਤੇ ਇਮਰਾਨ ਅੱਬਾਸ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।

Imran Abbas and Ameesha Patel video image source Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਮਰਾਨ ਅੱਬਾਸ ਅਤੇ ਅਮੀਸ਼ਾ ਪਟੇਲ ਨੇ ਇੱਕ ਦੂਜੇ ਲਈ ਖਾਸ ਕੈਪਸ਼ਨ ਵੀ ਲਿਖਿਆ ਹੈ। ਬਾਲੀਵੁੱਡ ਅਦਾਕਾਰਾ ਨੇ ਆਪਣੇ ਕੈਪਸ਼ਨ 'ਚ ਲਿਖਿਆ, 'ਪਿਛਲੇ ਹਫਤੇ ਬਹਿਰੀਨ 'ਚ ਆਪਣੇ ਸੁਪਰਸਟਾਰ ਦੋਸਤ ਇਮਰਾਨ ਅੱਬਾਸ ਨਾਲ ਕਾਫੀ ਮਸਤੀ ਕੀਤੀ...ਬੌਬੀ ਦਿਓਲ ਨਾਲ ਮੇਰੀ ਫਿਲਮ ਕ੍ਰਾਂਤੀ ਦਾ ਇਹ ਗੀਤ...ਇਮਰਾਨ ਅਤੇ ਮੇਰੇ ਪਸੰਦੀਦਾ ਗੀਤਾਂ ਵਿੱਚੋਂ ਇੱਕ ਹੈ।

inside image of amish image source Instagram

ਸੋਸ਼ਲ ਮੀਡੀਆ 'ਤੇ ਇਮਰਾਨ ਅੱਬਾਸ ਅਤੇ ਅਮੀਸ਼ਾ ਪਟੇਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਕਾਰਨ ਹੁਣ ਅਜਿਹੀ ਅਫਵਾਹ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਇਮਰਾਨ ਅੱਬਾਸ ਅਤੇ ਅਮੀਸ਼ਾ ਪਟੇਲ ਨੇ ਅਜੇ ਤੱਕ ਅਜਿਹਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਸੋ ਇਹ ਸਿਰਫ ਅਫਵਾਹਾਂ ਹੀ ਹਨ।

 

 

View this post on Instagram

 

A post shared by Ameesha Patel (@ameeshapatel9)

You may also like