ਅਮੀਸ਼ਾ ਪਟੇਲ ਨੇ ਅਨੋਖੇ ਅੰਦਾਜ਼ 'ਚ ਦਿੱਤੀ ਸਨੀ ਦਿਓਲ ਨੂੰ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ 20 ਸਾਲ ਪੁਰਾਣੀ ਤਸਵੀਰ

written by Pushp Raj | October 20, 2022 11:45am

Amisha Patel shares throwback pic with Sunny Deol : ਬਾਲੀਵੁੱਡ ਦੇ ਮਸ਼ਹੂਰ ਤੇ ਦਮਦਾਰ ਅਦਾਕਾਰ ਸੰਨੀ ਦਿਓਲ ਨੇ ਬੀਤੇ ਦਿਨ ਆਪਣਾ 66 ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਕਈ ਬਾਲੀਵੁੱਡ ਸੈਲਬਸ ਤੇ ਫੈਨਜ਼ ਨੇ ਆਪਣੇ ਚਹੇਤੇ ਅਦਾਕਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸੇ ਕੜੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਆਪਣੇ ਸਹਿ ਕਲਾਕਾਰ ਸੰਨੀ ਦਿਓਲ ਨੂੰ ਅਨੋਖੇ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ।

image source: Instagram

ਬਾਲੀਵੁੱਡ ਦੀ ਬਲਾਕਬਸਟਰ ਫ਼ਿਲਮ ਗਦਰ' ਦੀ 'ਸਕੀਨਾ' ਨੇ 'ਤਾਰਾ ਸਿੰਘ' ਸੰਨੀ ਦਿਓਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ ਦਿੱਤੀ। ਅਮੀਸ਼ਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਦੋਹਾਂ ਦੀ 20 ਸਾਲ ਪੁਰਾਣ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮੀਸ਼ਾ ਪਟੇਲ ਨੇ ਆਪਣੇ ਸਹਿ ਕਲਾਕਾਰ ਲਈ ਇੱਕ ਖ਼ਾਸ ਸੰਦੇਸ਼ ਵੀ ਲਿਖਿਆ। ਅਮੀਸ਼ਾ ਨੇ ਲਿਖਿਆ, "ਗਦਰ 1 ਦੇ ਸੈੱਟ ਤੋਂ ਸਪੈਸ਼ਲ ਥ੍ਰੋਅਬੈਕ ਤਸਵੀਰ ਮੇਰੇ ਤਾਰਾ ਸਿੰਘ ਦੇ ਲਈ, ਬਹੁਤ ਬਹੁਤ ਵਧਾਈ, ਉਸ ਵੇਲੇ ਕੋਣ ਜਾਣਦਾ ਸੀ ਕਿ ਅਸੀਂ ਜੋ ਫ਼ਿਲਮ ਇੱਕਠੇ ਕਰ ਰਹੇ ਹਾਂ ਉਹ ਇੱਕ ਇਤਿਹਾਸਿਕ ਫ਼ਿਲਮ ਬਣ ਜਾਵੇਗੀ।@iamsunnydeol a v v v happppppy badly ..ਮੈਨੂੰ ਪਤਾ ਹੈ ਇਸ ਵਾਰ ਗਦਰ 2 ਰਾਹੀਂ ਅਸੀਂ ਮੁੜ ਸਿਨਮੈਟਿਕ ਹਿਸਟਰੀ ਬਨਾਉਣ ਵਿੱਚ ਕਾਮਯਾਬ ਹੋਵਾਂਗੇ… 20 ਸਾਲਾਂ ਬਾਅਦ ਮੁੜ ਇੱਕ ਵਾਰ ਫਿਰ ਗਦਰ 2 ਦੇ ਸੈੱਟ ਉੱਤੇ, ਹਮੇਸ਼ਾ ਢੇਰ ਸਾਰਾ ਪਿਆਰ।💖💖💖 "

image source: Instagram

ਦੱਸ ਦਈਏ ਕਿ ਅਮੀਸ਼ਾ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਫ਼ਿਲਮ ਗਦਰ 1 ਦੇ ਸੈੱਟ ਦੀ ਹੈ। ਇਸ ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਆਪੋ ਆਪਣੇ ਕਿਰਦਾਰ ਤਾਰਾ ਸਿੰਘ ਅਤੇ ਸਕੀਨਾ ਵਜੋਂ ਤਿਆਰ ਹੋ ਕੇ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਸਾਲ 2001 'ਚ ਅਨਿਲ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਗਦਰ-ਇੱਕ ਪ੍ਰੇਮ ਕਥਾ' ਹਿੰਦੀ ਸਿਨੇਮਾ ਦੀ ਇੱਕ ਇਤਿਹਾਸਿਕ ਅਤੇ ਸੁਪਰਹਿੱਟ ਫ਼ਿਲਮ ਸੀ। ਇਸ ਫ਼ਿਲਮ ਵਿੱਚ ਸਨੀ ਦਿਓਲ ਨੇ ਇੱਕ ਟਰੱਕ ਡਰਾਈਵਰ ਤਾਰਾ ਸਿੰਘ ਤੇ ਅਮੀਸ਼ਾ ਪਟੇਲ ਨੇ ਪਾਕਿਤਸਾਨ ਦੇ ਵੱਡੇ ਮੰਤਰੀ ਦੀ ਧੀ ਸਕੀਨਾ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਸਾਲ 1947 'ਚ ਹੋਏ ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਇੱਕ ਲਵ ਸਟੋਰੀ 'ਤੇ ਅਧਾਰਿਤ ਸੀ।

image source: Instagram

ਹੋਰ ਪੜ੍ਹੋ: ਵੈਸ਼ਾਲੀ ਠੱਕਰ ਖ਼ੁਦਕੁਸ਼ੀ ਕੇਸ ਦਾ ਭਗੌੜਾ ਮੁਲਜ਼ਮ ਰਾਹੁਲ ਨਵਲਾਨੀ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ

ਫ਼ਿਲਮ 'ਗਦਰ-ਇੱਕ ਪ੍ਰੇਮ ਕਥਾ' ਦੇ ਸੁਪਰਹਿੱਟ ਹੋਣ ਮਗਰੋਂ 20 ਸਾਲ ਬਾਅਦ ਮੁੜ ਇਸ ਫ਼ਿਲਮ ਦਾ ਸੀਕਵਲ 'ਗਦਰ-2' ਬਣ ਰਿਹਾ ਹੈ। ਇਸ ਫ਼ਿਲਮ ਵਿੱਚ ਮੁੜ ਇੱਕ ਵਾਰ ਫਿਰ ਦਰਸ਼ਕ ਤਾਰਾ ਸਿੰਘ ਤੇ ਸਕੀਨਾ ਨੂੰ ਇੱਕਠੇ ਵੇਖ ਸਕਣਗੇ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Ameesha Patel (@ameeshapatel9)

You may also like