ਵੈਸ਼ਾਲੀ ਠੱਕਰ ਖ਼ੁਦਕੁਸ਼ੀ ਕੇਸ ਦਾ ਭਗੌੜਾ ਮੁਲਜ਼ਮ ਰਾਹੁਲ ਨਵਲਾਨੀ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ

written by Pushp Raj | October 20, 2022 10:37am

Vaishali Thakkar death case: ਮਸ਼ਹੂਰ ਅਦਾਕਾਰਾ ਵੈਸ਼ਾਲੀ ਠੱਕਰ ਦੇ ਦਿਹਾਂਤ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਵੈਸ਼ਾਲੀ ਠੱਕਰ ਖ਼ੁਦਕੁਸ਼ੀ ਮਾਮਲੇ ਵਿੱਚ ਭਗੌੜੇ ਮੁਲਜ਼ਮ ਰਾਹੁਲ ਨਵਲਾਨੀ ਨੂੰ ਇੰਦੌਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Image Source : Instagram

ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਬੀਤੇ ਸ਼ਨੀਵਾਰ ਰਾਤ ਇੰਦੌਰ ਵਿੱਚ ਆਪਣੇ ਘਰ ਖ਼ੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ, ਵੈਸ਼ਾਲੀ ਨੇ ਇੱਕ ਸੁਸਾਈਡ ਨੋਟ ਛੱਡਿਆ ਸੀ ਜਿਸ ਵਿੱਚ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ ਵੱਲੋਂ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸਨ।

ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਦੌਰ ਦੇ ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਦੱਸਿਆ ਕਿ ਰਾਹੁਲ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਪੁਲਿਸ ਵੱਲੋਂ ਦੋਵਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਸ 'ਚ ਬੁੱਧਵਾਰ ਸ਼ਾਮ ਪੁਲਿਸ ਨੂੰ ਵੱਡੀ ਸਫਲਤਾ ਮਿਲੀ, ਮੁੱਖ ਦੋਸ਼ੀ ਰਾਹੁਲ ਨਵਲਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਰਾਹੁਲ ਦੀ ਪਤਨੀ ਦਿਸ਼ਾ ਅਜੇ ਫ਼ਰਾਰ ਹੈ।

Image Source: Twitter

ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਦਾ ਕਹਿਣਾ ਹੈ ਕਿ ਪੁਲਸ ਦੋਸ਼ੀ ਰਾਹੁਲ ਅਤੇ ਉਸ ਦੀ ਪਤਨੀ ਨੂੰ ਲੱਭਣ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ, ਜਦਕਿ ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਮੁੰਬਈ ਰਾਜਸਥਾਨ ਸਮੇਤ ਕਈ ਥਾਵਾਂ 'ਤੇ ਟੀਮਾਂ ਬਣਾਈਆਂ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਫਰਾਰ ਹੋਣ ਦੌਰਾਨ ਮੁਲਜ਼ਮ ਰਾਜਸਥਾਨ ਸਮੇਤ ਹੋਰ ਥਾਵਾਂ ’ਤੇ ਵੀ ਗਏ ਹੋਏ ਸਨ, ਪਰ ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਉਕਤ ਥਾਵਾਂ ਤੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਇੰਦੌਰ ਸ਼ਹਿਰ ਤੋਂ ਹੀ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

Image Source: Twitter

ਹੋਰ ਪੜ੍ਹੋ: ਕੀ ਮਾਂ ਬਣ ਚੁੱਕੀ ਹੈ ਬਿਪਾਸ਼ਾ ਬਾਸੂ? ਨਿਊ ਬੌਰਨ ਬੇਬੀ ਨਾਲ ਅਦਾਕਾਰਾ ਤਸਵੀਰਾਂ ਹੋਇਆ ਵਾਇਰਲ

ਫਿਲਹਾਲ ਪੁਲਿਸ ਇਸ ਪੂਰੇ ਮਾਮਲੇ 'ਚ ਫੜੇ ਗਏ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਕਿਸ ਤਰ੍ਹਾਂ ਅਤੇ ਕਿਹੜੇ ਸਬੂਤਾਂ ਦੇ ਆਧਾਰ 'ਤੇ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰ ਰਿਹਾ ਸੀ ਅਤੇ ਆਖਿਰ ਰਾਹੁਲ ਨਾਲ ਠੱਕਰ ਦੀ ਕਿਹੜੀ ਗੱਲ ਸੀ, ਜਿਸ ਕਾਰਨ ਰਾਹੁਲ ਦੀ ਪਰੇਸ਼ਾਨ ਕਰਨ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਇਸ ਤੋਂ ਪੁੱਛਗਿੱਛ 'ਚ ਜੁਟੀ ਹੋਈ ਹੈ।

You may also like