ਕੀ ਮਾਂ ਬਣ ਚੁੱਕੀ ਹੈ ਬਿਪਾਸ਼ਾ ਬਾਸੂ? ਨਿਊ ਬੌਰਨ ਬੇਬੀ ਨਾਲ ਅਦਾਕਾਰਾ ਤਸਵੀਰਾਂ ਹੋਇਆ ਵਾਇਰਲ

written by Pushp Raj | October 20, 2022 10:07am

Bipasha Basu with New Born Baby Pics Viral: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਜਲਦੀ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਕੁਝ ਦਿਨ ਪਹਿਲਾਂ ਅਦਾਕਾਰਾ ਨੇ ਬੇਬੀ ਸ਼ਾਵਰ ਕੀਤਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਹਾਲ ਹੀ ਵਿੱਚ ਇੱਕ ਨਿੱਕੇ ਬੱਚੇ ਨਾਲ ਬਿਪਾਸ਼ਾ ਬਾਸੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ। ਆਓ ਜਾਣਦੇ ਹਾਂ ਕੀ ਹੈ ਇਨ੍ਹਾਂ ਤਸਵੀਰਾਂ ਦੀ ਸੱਚਾਈ।

image source: Instagram

ਪ੍ਰੈਗਨੈਂਸੀ ਦੇ ਵਿਚਾਲੇ ਅਦਾਕਾਰਾ ਬਿਪਾਸ਼ਾ ਬਾਸੂ ਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਬਿਪਾਸ਼ਾ ਤੇ ਕਰਨ ਸਿੰਘ ਗਰੋਵਰ ਇੱਕ ਨਵਜੰਮੇ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ। ਦੋਵੇਂ ਬੱਚੇ ਨਾਲ ਖੇਡਦੇ ਹੋਏ ਵਿਖਾਈ ਦੇ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਜੋੜੇ ਨੂੰ ਵਧਾਈ ਦੇ ਰਹੇ ਹਨ। ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਬਿਪਾਸ਼ਾ ਨੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਇੱਕ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਹ ਜੋੜਾ ਬੱਚੀਆਂ 'ਤੇ ਲਾਡ-ਪਿਆਰ ਕਰਦੇ ਹੋਏ ਨਵੇਂ ਮਾਤਾ-ਪਿਤਾ ਵਾਂਗ ਦਿਖਾਈ ਦਿੰਦਾ ਹੈ। ਹਾਲਾਂਕਿ ਤਸਵੀਰਾਂ ਵਿੱਚ ਨਜ਼ਰ ਆ ਰਹੀ ਇਹ ਬੱਚੀ ਬਿਪਾਸ਼ਾ ਦੀ ਨਹੀਂ ਹੈ, ਕਿਉਂਕਿ ਅਜੇ ਤੱਕ ਅਦਾਕਾਰਾ ਨੇ ਨੂੰ ਜਨਮ ਨਹੀਂ ਦਿੱਤਾ ਹੈ।

ਦਰਅਸਲ ਬਿਪਾਸ਼ਾ ਦੀ ਗੋਦ ਵਿੱਚ ਨਜ਼ਰ ਆ ਰਹੀ ਇਹ ਬੱਚੀ ਅਦਾਕਾਰ ਵਿਵਾਨ ਭਟੇਨਾ ਦੀ ਹੈ। ਬਿਪਾਸ਼ਾ ਅਤੇ ਕਰਨ ਟੀਵੀ ਐਕਟਰ ਵਿਵਾਨ ਦੀ ਬੇਟੀ ਨੂੰ ਉਨ੍ਹਾਂ ਦੇ ਘਰ ਅਚਾਨਕ ਮਿਲਣ ਗਏ ਸਨ। ਇਹ ਤਸਵੀਰ ਸਾਲ 2019 ਦੀ ਹੈ ਜਿਸ ਨੂੰ ਕਰਨ ਸਿੰਘ ਗਰੋਵਰ ਨੇ 2019 ਵਿੱਚ ਪੋਸਟ ਕੀਤਾ ਸੀ। ਹਾਲਾਂਕਿ, ਹੁਣ ਬਿਪਾਸ਼ਾ ਦੇ ਪ੍ਰੈਗਨੈਂਸੀ ਤੋਂ ਬਾਅਦ ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਅਤੇ ਕਮੈਂਟ ਬਾਕਸ 'ਚ ਪ੍ਰਸ਼ੰਸਕ ਇਸ ਜੋੜੇ ਨੂੰ ਮਾਤਾ-ਪਿਤਾ ਬਣਨ ਲਈ ਵਧਾਈ ਦੇ ਰਹੇ ਹਨ।

image source: Instagram

ਹੋਰ ਪੜ੍ਹੋ: ਕੁਝ ਅਜਿਹੀ ਸੀ ਦੂਜੀ ਮਾਂ ਹੇਮਾ ਮਾਲਿਨੀ ਨਾਲ ਸੰਨੀ ਦਿਓਲ ਦੀ ਪਹਿਲੀ ਮੁਲਾਕਾਤ, ਡਰੀਮ ਗਰਲ ਨੇ ਕੀਤਾ ਖੁਲਾਸਾ

ਦੱਸ ਦੇਈਏ ਕਿ ਟੀਵੀ ਐਕਟਰ ਵਿਵਾਨ ਭਟੇਨਾ ਅਤੇ ਕਰਨ ਸਿੰਘ ਗਰੋਵਰ ਲੰਬੇ ਸਮੇਂ ਤੋਂ ਚੰਗੇ ਦੋਸਤ ਹਨ। ਵਿਵਾਨ ਅਤੇ ਉਸ ਦੀ ਪਤਨੀ ਵਿਆਹ ਦੇ 14 ਸਾਲ ਬਾਅਦ ਮਾਤਾ-ਪਿਤਾ ਬਣ ਗਏ। ਇਸ ਲਈ ਬਿਪਾਸ਼ਾ ਅਤੇ ਕਰਨ ਨੇ ਘਰ ਜਾ ਕੇ ਉਸ ਨੂੰ ਵਧਾਈ ਦਿੱਤੀ। ਬਿਪਾਸ਼ਾ ਅਤੇ ਕਰਨ ਦੋਵੇਂ ਵਿਵਾਨ ਦੀ ਬੇਟੀ ਨੂੰ ਮਿਲਣ ਲਈ ਬਹੁਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਕਰਨ ਨੇ ਸਾਲ 2019 ਵਿੱਚ ਸੋਸ਼ਲ ਮੀਡੀਆ 'ਤੇ ਬੱਚੀ ਨਾਲ ਇਹ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਫੋਟੋ ਸ਼ੇਅਰ ਕਰਦੇ ਹੋਏ, ਅਭਿਨੇਤਾ ਨੇ ਕੈਪਸ਼ਨ ਦਿੱਤਾ, "ਅੱਜ ਇਸ ਖੂਬਸੂਰਤ ਛੋਟੀ hਪਰੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਨਾਮ ਨਿਵਾਯਾ ਹੈ। @vivanbhathena_official ਅਤੇ @nichilapalat ਤੁਸੀਂ ਲੋਕ। ਚੰਗਾ ਕੀਤਾ !!"

 

View this post on Instagram

 

A post shared by karan singh grover (@iamksgofficial)

You may also like