ਕੁਝ ਅਜਿਹੀ ਸੀ ਦੂਜੀ ਮਾਂ ਹੇਮਾ ਮਾਲਿਨੀ ਨਾਲ ਸੰਨੀ ਦਿਓਲ ਦੀ ਪਹਿਲੀ ਮੁਲਾਕਾਤ, ਡਰੀਮ ਗਰਲ ਨੇ ਕੀਤਾ ਖੁਲਾਸਾ

written by Pushp Raj | October 19, 2022 06:31pm

Sunny Deol first meeting with Hema Malini : ਮਸ਼ਹੂਰ ਬਾਲੀਵੁੱਡ ਅਭਿਨੇਤਾ, ਲੋਕ ਸਭਾ ਮੈਂਬਰ, ਧਰਮਿੰਦਰ ਦੇ ਬੇਟੇ ਸੰਨੀ ਦਿਓਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਸੰਨੀ ਦਿਓਲ ਨੇ ਫ਼ਿਲਮ ਬੇਤਾਬ ਨਾਲ ਬਾਲੀਵੁੱਡ ਦੀ ਦੁਨੀਆ 'ਚ ਐਂਟਰੀ ਕੀਤੀ ਸੀ ਅਤੇ ਆਪਣੇ ਦਮਦਾਰ ਅੰਦਾਜ਼ ਕਾਰਨ ਕਾਫੀ ਪਸੰਦ ਕੀਤੇ ਗਏ ਸਨ। ਸੰਨੀ ਦਿਓਲ ਦੇ ਕਰੀਅਰ, ਉਨ੍ਹਾਂ ਦੀਆਂ ਫਿਲਮਾਂ, ਅਫੇਅਰ, ਪਰਿਵਾਰ ਅਤੇ ਜਾਇਦਾਦ ਬਾਰੇ ਬਹੁਤ ਚਰਚਾ ਕੀਤੀ ਗਈ ਹੈ, ਪਰ ਇਸ ਬਾਰੇ ਬਹੁਤ ਘੱਟ ਗੱਲ ਕੀਤੀ ਗਈ ਹੈ ਕਿ ਉਹ ਆਪਣੀ ਦੂਜੀ ਮਾਂ ਹੇਮਾ ਮਾਲਿਨੀ ਨਾਲ ਕਿਸ ਤਰ੍ਹਾਂ ਰਹਿੰਦੇ ਹਨ।

Sunny Deol Birthday Image Source : Instagram

ਸੰਨੀ ਦਿਓਲ ਦੇ ਫੈਨਜ਼, ਸਿਨੇਮਾ ਪ੍ਰੇਮੀ ਦੋਵਾਂ ਦੀ ਬਾਂਡਿੰਗ ਬਾਰੇ ਜਾਣਨ ਲਈ ਹਮੇਸ਼ਾ ਉਤਸੁਕ ਰਹਿੰਦੇ ਹਨ। ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਪਹਿਲਾਂ ਧਰਮਿੰਦਰ ਨੇ ਸੰਨੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਨਾਲ ਵਿਆਹ ਕੀਤਾ ਸੀ।

ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਸੁਖਾਵਾਂ ਨਹੀਂ ਹੋਵੇਗਾ। ਅਸਲ ਵਿੱਚ ਮਾਮਲਾ ਵੱਖਰਾ ਹੈ। ਹੇਮਾ ਮਾਲਿਨੀ ਨੇ ਖ਼ੁਦ ਆਪਣੀ ਜੀਵਨੀ ਵਿੱਚ ਸੰਨੀ ਦਿਓਲ ਨਾਲ ਆਪਣੇ ਰਿਸ਼ਤੇ 'ਤੇ ਵਿਸਥਾਰ ਨਾਲ ਲਿਖਿਆ ਹੈ। ਹੇਮਾ ਮਾਲਿਨੀ ਮੁਤਾਬਕ ਸੰਨੀ ਅਤੇ ਉਨ੍ਹਾਂ ਦਾ ਰਿਸ਼ਤਾ ਬਹੁਤ ਖੂਬਸੂਰਤ ਹੈ।

Image Source : Instagram

ਹੇਮਾ ਮਾਲਿਨੀ ਨੇ ਆਪਣੀ ਕਿਤਾਬ 'ਬਿਓਂਡ ਦਿ ਡਰੀਮ ਗਰਲ' 'ਚ ਸੰਨੀ ਦਿਓਲ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਹੈ। ਹੇਮਾ ਮਾਲਿਨੀ ਨੇ ਲਿਖਿਆ ਕਿ ਫ਼ਿਲਮ ਦਿਲ ਆਸ਼ਨਾ ਹੈ ਵਿੱਚ ਇੱਕ ਜਹਾਜ਼ ਦਾ ਸੀਨ ਸ਼ੂਟ ਕੀਤਾ ਜਾਣਾ ਸੀ।

Image Source : Instagram

ਹੋਰ ਪੜ੍ਹੋ: ਕੀ ਬਿੱਗ ਬੌਸ 16 'ਚ ਹੋਵੇਗੀ ਅੱਬਦੁ ਰੌਜ਼ਿਕ ਦੇ ਦੁਸ਼ਮਣ ਹਸਬੁੱਲਾ ਦੀ ਐਂਟਰੀ? ਲੜਾਈ ਦੇ ਕਈ ਵੀਡੀਓ ਹੋਏ ਵਾਇਰਲ

ਹੇਮਾ ਮਾਲਿਨੀ ਨੇ ਫਿਲਮ 'ਦਿਲ ਆਸ਼ਨਾ ਹੈ' ਰਾਹੀਂ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਪਾਇਲਟ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਫਿਲਮ ਦੀ ਅਦਾਕਾਰਾ ਡਿੰਪਾਲਾ ਕਪਾਡੀਆ ਇਸ ਗੱਲ ਤੋਂ ਕਾਫੀ ਡਰੀ ਹੋਈ ਸੀ। ਇਸ ਮਗਰੋਂ ਹੇਮਾ ਨੇ ਹ ਗੱਲ ਸੰਨੀ ਦਿਓਲ ਨੂੰ ਦੱਸੀ। ਕਿਉਂਕਿ ਉਸ ਸਮੇਂ ਸੰਨੀ ਅਤੇ ਡਿੰਪਲ ਦੀ ਚੰਗੇ ਦੋਸਤੀ ਸਨ ਕਿਤਾਬ ਮੁਤਾਬਕ ਇਸ ਤੋਂ ਬਾਅਦ ਸੰਨੀ ਫ਼ਿਲਮ ਦੇ ਸੈੱਟ 'ਤੇ ਆਈ ਅਤੇ ਹੇਮਾ ਮਾਲਿਨੀ ਨਾਲ ਗੱਲ ਕੀਤੀ। ਹੇਮਾ ਮਾਲਿਨੀ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।

You may also like