
Amit Sadh On Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਫ਼ਿਲਮ ਅਦਾਕਾਰ ਅਮਿਤ ਸਾਧ ਬਾਲੀਵੁੱਡ ਛੱਡਣਾ ਚਾਹੁੰਦੇ ਸਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ 'ਚ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੇ ਸਮਾਜ ਨੂੰ ਬੌਣਾ ਸਾਬਿਤ ਕਰ ਦਿੱਤਾ ਹੈ, ਸਮਾਜ ਨੇ ਇੱਕ ਵਿਅਕਤੀ ਨੂੰ ਨਿਰਾਸ਼ ਕਰ ਦਿੱਤਾ।

ਦੱਸ ਦਈਏ ਕਿ ਅਮਿਤ ਸਾਧ ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਫ਼ਿਲਮ 'ਕਾਏ ਪੋ ਛੇ' ਨਾਲ ਆਪਣਾ ਡੈਬਿਊ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਮਿਤ ਸਾਧ ਪੂਰੀ ਤਰਾਂ ਟੁੱਟ ਗਏ ਸੀ ਅਤੇ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਛੱਡਣ ਦਾ ਮਨ ਬਣਾ ਲਿਆ ਸੀ। ਉਨ੍ਹਾ ਨੇ ਡੇਢ ਸਾਲ ਤੱਕ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਲਮ 'ਕਾਏ ਪੋ ਛੇ' ਦੀ ਸ਼ੂਟਿੰਗ ਕੀਤੀ ਸੀ। ਇਸ ਦੌਰਾਨ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ। ਸੁਸ਼ਾਂਤ ਸਿੰਘ ਰਾਜਪੂਤ 2020 ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।

ਅਮਿਤ ਸਾਧ ਨੇ ਅੱਗੇ ਕਿਹਾ, 'ਮੈਂ ਸੁਸ਼ਾਂਤ ਦੀ ਮਾਨਸਿਕਤਾ ਨੂੰ ਜਾਣਦਾ ਸੀ। ਜੇਕਰ ਕੋਈ ਵਿਅਕਤੀ ਆਤਮਹੱਤਿਆ ਕਰਕੇ ਮਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਪਹਿਲੂਆਂ ਨੂੰ ਛੁਪਾਇਆ ਹੋਇਆ ਹੈ, ਜਦੋਂ ਅਜਿਹਾ ਹੁੰਦਾ ਹੈ ਤਾਂ ਇਸ ਵਿੱਚ ਉਸ ਵਿਅਕਤੀ ਦਾ ਕਸੂਰ ਨਹੀਂ ਹੁੰਦਾ। ਇਹ ਸਮਾਜ ਨਾਲ ਸਬੰਧਤ ਹੈ। ਆਲੇ-ਦੁਆਲੇ ਦੇ ਲੋਕ ਉਸ ਗੰਭੀਰ ਮਾਮਲੇ ਨੂੰ ਪਛਾਣ ਨਹੀਂ ਸਕੇ। ਉਹ ਆਦਮੀ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਮਾਰ ਦਿੱਤਾ।

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਰੂਸ ਜਾ ਕੇ ਹੋਏ ਬਿਮਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਅਮਿਤ ਸਾਧ ਨੇ ਚੇਤਨ ਭਗਤ ਨਾਲ ਇੱਕ ਪੋਡਕਾਸਟ ਵਿੱਚ ਇਸ ਬਾਰੇ ਗੱਲ ਕੀਤੀ। ਅਮਿਤ ਸਾਧ ਨੇ ਇਹ ਵੀ ਕਿਹਾ ਕਿ ਉਸ ਦੇ ਮਨ ਵਿੱਚ ਵੀ ਕਈ ਵਾਰ ਆਤਮ ਹੱਤਿਆ ਦੇ ਵਿਚਾਰ ਆਏ ਸਨ ਪਰ ਹੁਣ ਉਹ ਠੀਕ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਫ਼ਿਲਮ ਇੰਡਸਟਰੀ ਕਿਉਂ ਛੱਡਣਾ ਚਾਹੁੰਦੇ ਹਨ ਤਾਂ ਉਹ ਕਹਿੰਦੇ ਹਨ, ''ਮੈਂ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਸੀ ''। ਸੁਸ਼ਾਂਤ ਸਿੰਘ ਰਾਜਪੂਤ ਜੂਨ 2020 ਨੂੰ ਆਪਣੇ ਘਰ ਵਿੱਚ ਮ੍ਰਿਤਕ ਮਿਲੇ ਸਨ ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਸ ਮਾਮਲੇ 'ਚ ਕੋਈ ਕਲੋਜ਼ਰ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ।