ਜਾਣੋ ਕਿਉਂ ਮੁਆਫੀ ਮੰਗਣ ਤੋਂ ਬਾਅਦ ਵੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਮਿਤਾਭ ਬੱਚਨ

written by Pushp Raj | January 09, 2023 01:16pm

Amitabh Bachchan facing trolling : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਬਿੱਗ ਬੀ ਨੂੰ ਮੁੜ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ, ਇਸ ਦਾ ਕਾਰਨ ਮਹਿਜ਼ ਉਨ੍ਹਾਂ ਦੀ ਇੱਕ ਗ਼ਲਤੀ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਬਿੱਗ ਬੀ ਨੇ ਅਜਿਹਾ ਕੀ ਕੀਤਾ ਜਿਸ ਦੇ ਚੱਲਦੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

image Source : Instagram

ਦੱਸ ਦਈਏ ਕਿ ਬਿੱਗ ਬੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਉਹ ਫੈਨਜ਼ ਨਾਲ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ।

ਦਰਅਸਲ, ਬੀਤੇ ਦਿਨੀਂ ਅਮਿਤਾਭ ਬੱਚਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਵੱਡੀ ਗ਼ਲਤੀ ਕੀਤੀ ਸੀ। ਜਦੋਂ ਬਿੱਗ ਬੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਟਵੀਟ ਕਰਕੇ ਮੁਆਫੀ ਮੰਗੀ, ਪਰ ਮੁਆਫੀ ਮੰਗਣ ਤੋਂ ਬਾਅਦ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ।

ਬਿੱਗ ਬੀ ਨੇ ਮੁਆਫੀ ਮੰਗਦੇ ਹੋਏ ਆਪਣੇ ਟਵੀਟ 'ਚ ਲਿਖਿਆ, 'T4515 ਵੱਡੀ ਗਲਤੀ, ਟੀ 4514 ਤੋਂ ਬਾਅਦ ਮੇਰੇ ਸਾਰੇ ਪਿਛਲੇ ਟਵੀਟ ਗ਼ਲਤ ਹੋ ਗਏ ਹਨ। T 5424,5425,5426,4527, 5428, 5429, 5430.. ਸਾਰੇ ਗ਼ਲਤ ਹਨ.. ਉਹਨਾਂ ਨੂੰ T4515,4516,4517,4518,4519 4520,452 ਹੋਣਾ ਚਾਹੀਦਾ ਸੀ। ਮੁਆਫੀ ਮੰਗਦਾ ਹੈ !! 🙏'

image Source : Instagram

ਅਮਿਤਾਭ ਬੱਚਨ ਦੇ ਇਸ ਟਵੀਟ ਤੋਂ ਬਾਅਦ ਜਿੱਥੇ ਇੱਕ ਪਾਸੇ ਵੱਡੀ ਗਿਣਤੀ 'ਚ ਫੈਨਜ਼ ਅਦਾਕਾਰ ਵੱਲੋਂ ਅਜਿਹਾ ਕਰਨ 'ਤੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਇਸ ਟਵੀਟ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, 'ਸਪੱਸ਼ਟੀਕਰਨ ਲਈ ਧੰਨਵਾਦ ਸਰ। ਮੈਂ ਸੱਚਮੁੱਚ ਚਿੰਤਤ ਸੀ ਕਿਉਂਕਿ ਆਰਡਰ ਗ਼ਲਤ ਹੋ ਗਿਆ ਸੀ ਅਤੇ ਇਸ ਕਾਰਨ ਮੇਰੀ ਬੈਲੇਂਸ ਸ਼ੀਟ ਮੇਲ ਨਹੀਂ ਖਾਂਦੀ ਸੀ', ਦੂਜੇ ਨੇ ਕਿਹਾ, 'ਇਸ ਵੱਲ ਇਸ਼ਾਰਾ ਕਰਨ ਲਈ ਤੁਹਾਡਾ ਧੰਨਵਾਦ ਸਰ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਬਾਜ਼ਾਰ ਕੱਲ੍ਹ ਨੂੰ ਕਰੈਸ਼ ਹੋਵੇਗਾ ਹੁਣ!' ਇਸ ਦੌਰਾਨ ਅਮਿਤਾਭ ਦੀ ਪੋਸਟ 'ਚ 'ਮਾਫੀਨਾਮਾ' ਦੇ ਸਪੈਲਿੰਗ ਗ਼ਲਤ ਹੋਣ 'ਤੇ ਇਕ ਯੂਜ਼ਰ ਨੇ ਮਜ਼ਾਕ 'ਚ ਕਿਹਾ, 'ਸਰ ਮਾਫੀਨਾਮਾ ਗ਼ਲਤ ਹੈ, ਕਿਰਪਾ ਕਰਕੇ ਇਸ ਨੂੰ T4516 'ਚ ਠੀਕ ਕਰੋ।'

image Source : Instagram

ਹੋਰ ਪੜ੍ਹੋ: ਡਰੈਸਿੰਗ ਸੈਂਸ ਲਈ ਟ੍ਰੋਲ ਹੋਈ ਏਕਤਾ ਕਪੂਰ, ਨੈਟੀਜ਼ਨਸ ਨੇ ਕਿਹਾ ਇਹ ਕੱਪੜੇ ਹਨ ਘਰ ਦੇ ਪਰਦੇ ਨਹੀਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਮਿਤਾਭ ਬੱਚਨ ਦੀ ਫ਼ਿਲਮ 'ਗੁੱਡਬਾਏ' 'ਚ ਦੇਖਿਆ ਗਿਆ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਦੇ ਨਾਲ ਹੀ ਉਹ ਜਲਦ ਹੀ 'ਆਦਿਪੁਰਸ਼' 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਚ ਪ੍ਰਭਾਸ, ਸੈਫ ਅਲੀ ਖ਼ਾਨ ਅਤੇ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਨਾਲ ਹੀ ਉਹ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਦੇ ਨਾਲ 'ਪ੍ਰੋਜੈਕਟ ਕੇ' 'ਚ ਵੀ ਨਜ਼ਰ ਆਉਣਗੇ।

You may also like