
Ekta Kapoor news: ਬਾਲੀਵੁੱਡ ਦੀ ਮਸ਼ਹੂਰ ਪ੍ਰੋਡੀਊਸਰ ਏਕਤਾ ਕਪੂਰ ਆਪਣੇ ਸ਼ੋਅਸ ਤੇ ਫਿਲਮਾਂ ਲਈ ਜਾਣੀ ਜਾਂਦੀ ਹੈ। ਇੱਕ ਤੋਂ ਵਧ ਕੇ ਇੱਕ ਫ਼ਿਲਮ ਅਤੇ ਟੀਵੀ ਸੀਰੀਅਲ ਰਾਹੀਂ ਏਕਤਾ ਕਪੂਰ ਲੋਕਾਂ ਮਨੋਰੰਜਨ ਕਰਦੀ ਹੈ, ਪਰ ਹੁਣ ਏਕਤਾ ਕਪੂਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਆਓ ਜਾਣਦੇ ਹਾਂ ਕਿਉਂ।

ਏਕਤਾ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਮਾਨਵ ਮੰਗਲਾਨੀ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਏਕਤਾ ਕਪੂਰ ਆਪਣੀ ਕਾਰ ਤੋਂ ਹੇਠਾਂ ਉਤਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਏਕਤਾ ਆਪਣੀ ਡਰੈਸ ਨੂੰ ਠੀਕ ਕਰਦੇ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇ ਤੁਸੀਂ ਵੇਖ ਸਕਦੇ ਹੋ ਕਿ ਏਕਤਾ ਨੇ ਕਾਲੇ ਰੰਗ ਦੀ ਡੈਰਸ ਪਾਈ ਹੋਈ ਹੈ, ਜਿਸ ਵਿੱਚ ਰਾਊਡ ਪ੍ਰਿੰਟ ਬਣੇ ਹੋਏ ਹਨ। ਏਕਤਾ ਕਪੂਰ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੈਟੀਜ਼ਨਸ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਵੀਡੀਓ 'ਤੇ ਟ੍ਰੋਲਰਸ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਏਕਤਾ ਨੂੰ ਤਾਂ ਫੈਸ਼ਨ ਸਟਾਈਲਿਸ਼ ਦੀ ਜ਼ਿਆਦਾ ਲੋੜ ਹੈ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ ਹੈ ਕਿ- ਏਕਤਾ ਕਪੂਰ ਜਿਸ ਤਰ੍ਹਾਂ ਦੇ ਕੱਪੜੇ ਪਾਏ ਹਨ, ਮੇਰੀ ਮਾਂ ਘਰ ਲਈ ਉਸੇ ਤਰ੍ਹਾਂ ਦੇ ਪਰਦੇ ਲੈ ਕੇ ਆਈ ਹੈ। ਇਸ ਤਰ੍ਹਾਂ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਏਕਤਾ ਕਪੂਰ ਦਾ ਮਜ਼ਾਕ ਉਡਾ ਰਹੇ ਹਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਏਕਤਾ ਕਪੂਰ ਨੂੰ ਉਨ੍ਹਾਂ ਦੀ ਡਰੈਸਿੰਗ ਸੈਂਸ ਲਈ ਟ੍ਰੋਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਏਕਤਾ ਆਪਣੀ ਅਜ਼ੀਬ ਡਰੈਸਿੰਗ ਲਈ ਟ੍ਰੋਲਿੰਗ ਦਾ ਸਾਹਮਣਾ ਕਰ ਚੁੱਕੀ ਹੈ।

ਹੋਰ ਪੜ੍ਹੋ: ਕਿੱਲੀ ਪੌਲ ਨੇ ਭੈਣ ਨੀਮਾ ਪੌਲ ਨਾਲ ਟ੍ਰੈਂਡਿੰਗ ਗੀਤਾਂ 'ਤੇ ਬਣਾਈ ਨਵੀਂ ਵੀਡੀਓ, ਦਰਸ਼ਕਾਂ ਨੂੰ ਪੰਸਦ ਆਇਆ ਇਹ ਅੰਦਾਜ਼
ਏਕਤਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਜਗਤ ਨੂੰ ਕਈ ਹਿੱਟ ਸ਼ੋਅਸ ਜਿਵੇਂ 'ਨਾਗਿਨ, ਕੁਮਕੁਮ ਭਾਗਿਆ ਅਤੇ ਬੜੇ ਅੱਛੇ ਲਗਤੇ ਹੈ' ਦਿੱਤੇ ਹਨ। ਇਨ੍ਹਾਂ ਸ਼ੋਅਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ।
View this post on Instagram