
Amitabh Bachchan statement on current historical films: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਹਾਲ ਹੀ ਵਿੱਚ 28ਵੇਂ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (KIFF) ਦੇ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਅਮਿਤਾਭ ਬੱਚਨ ਨੇ ਮੌਜੂਦਾ ਸਮੇਂ ਵਿੱਚ ਇਤਿਹਾਸਕ ਵਿਸ਼ਿਆਂ 'ਤੇ ਬਣ ਰਹੀਆਂ ਫਿਲਮਾਂ ਬਾਰੇ ਗੱਲਬਾਤ ਕੀਤੀ। ਆਓ ਜਾਣਦੇ ਹਾਂ ਕਿ ਅਦਾਕਾਰ ਨੇ ਇਨ੍ਹਾਂ ਫ਼ਿਲਮਾਂ ਬਾਰੇ ਕੀ ਕਿਹਾ।

ਕੋਲਕਾਤਾ ਫ਼ਿਲਮ ਫੈਸਟੀਵਲ 'ਚ ਅਮਿਤਾਭ ਬੱਚਨ ਨੇ ਇਕ ਸੰਵੇਦਨਸ਼ੀਲ ਮੁੱਦੇ 'ਤੇ ਅਜਿਹੀ ਗੱਲ ਕਹੀ ਹੈ, ਜਿਸ ਨਾਲ ਬਹਿਸ ਛਿੜ ਸਕਦੀ ਹੈ। ਅਮਿਤਾਭ ਬੱਚਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਿਲਵਰ ਸਕਰੀਨ (ਫ਼ਿਲਮ ਸਕ੍ਰੀਨ) ਸਿਆਸੀ ਵਿਚਾਰਧਾਰਾ ਦਾ ਮੈਦਾਨ ਬਣਦਾ ਜਾ ਰਿਹਾ ਹੈ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਨਾਗਰਿਕਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਵਾਲ ਉਠਾਏ ਜਾ ਰਹੇ ਹਨ।
ਭਾਰਤੀ ਸਿਨੇਮਾ ਦੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ, ਅਮਿਤਾਭ ਬੱਚਨ ਨੇ ਕਿਹਾ ਕਿ ਇਤਿਹਾਸਕ ਵਿਸ਼ਿਆਂ 'ਤੇ ਬਣੀਆਂ ਅਜੋਕੇ ਸਮੇਂ ਦੀਆਂ ਫ਼ਿਲਮਾਂ "ਕਾਲਪਨਿਕ ਅੰਧਰਾਸ਼ਟਰਵਾਦ ਵਿੱਚ ਫਸੀਆਂ ਹੋਈਆਂ ਹਨ"। ਭਾਰਤੀ ਫ਼ਿਲਮ ਉਦਯੋਗ ਨੇ ਹਮੇਸ਼ਾ ਹਿੰਮਤ ਦਾ ਪ੍ਰਚਾਰ ਕੀਤਾ ਹੈ ਅਤੇ ਇਸ ਨੇ ਸਮਾਨਤਾਵਾਦੀ ਭਾਵਨਾ ਨੂੰ ਜ਼ਿੰਦਾ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਅਮਿਤਾਭ ਨੇ ਕਿਹਾ, "ਸਿਨੇਮਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿਸ਼ਾ ਵਸਤੂ ਦੀ ਸਮੱਗਰੀ ਵਿੱਚ ਬਹੁਤ ਸਾਰੇ ਬਦਲਾਅ ਹੋਏ ਹਨ। ਮਿਥਿਹਾਸਕ ਫਿਲਮਾਂ ਅਤੇ ਸਮਾਜਵਾਦੀ ਸਿਨੇਮਾ ਤੋਂ ਲੈ ਕੇ 'ਐਂਗਰੀ ਯੰਗ ਮੈਨ' ਦੇ ਆਗਮਨ ਤੱਕ, ਇਤਿਹਾਸਿਕ ਵਿਸ਼ਿਆਂ 'ਤੇ ਮੌਜੂਦਾ ਫਿਲਮਾਂ ਕਾਲਪਨਿਕ ਅੰਧਰਾਸ਼ਟਰਵਾਦ ਵਿੱਚ ਡੁੱਬੀਆਂ ਹੋਈਆਂ ਹਨ। ,
ਉਨ੍ਹਾਂ ਨੇ ਕਿਹਾ, "ਹਰ ਯੁੱਗ ਵਿੱਚ, ਵੱਖ-ਵੱਖ ਵਿਸ਼ਿਆਂ 'ਤੇ ਬਣੀਆਂ ਫਿਲਮਾਂ ਨੇ ਦਰਸ਼ਕਾਂ ਨੂੰ ਉਸ ਸਮੇਂ ਦੀ ਰਾਜਨੀਤੀ ਅਤੇ ਸਮਾਜਿਕ ਸਰੋਕਾਰਾਂ ਤੋਂ ਜਾਣੂ ਕਰਵਾਇਆ ਹੈ।' ਅਦਾਕਾਰ ਨੇ ਕਿਹਾ ਕਿ ਭਾਰਤੀ ਸਿਨੇਮਾ ਅਜੇ ਵੀ "ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀ 'ਤੇ ਸਵਾਲ ਉਠਾ ਰਿਹਾ ਹੈ।"

ਹੋਰ ਪੜ੍ਹੋ: ਸੋਨੂੰ ਸੂਦ ਨੇ ਟਿੱਕ ਟੌਕ ਸਟਾਰ Khaby Lame ਨਾਲ ਬਣਾਈ ਫਨੀ ਵੀਡੀਓ, ਹੱਸ-ਹੱਸ ਦੁਹਰੇ ਹੋਏ ਫੈਨਜ਼
ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਫ਼ਿਲਮ ਪਠਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਹ ਗੱਲਾਂ ਕਹੀਆਂ। ਇੱਥੇ ਅਮਿਤਾਭ ਬੱਚਨ ਦੇ ਨਾਲ ਸ਼ਾਹਰੁਖ ਖਾਨ ਵੀ ਮੌਜੂਦ ਸਨ।
#WATCH | "Even now, questions are being raised on civil liberties and freedom of expression": Amitabh Bachchan at the 28th Kolkata International Film Festival pic.twitter.com/ycBY5LhRP2
— ANI (@ANI) December 15, 2022