
Sonu Sood and Khaby Lame funny video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੀ ਦਰਿਆਦਿਲੀ ਕਾਰਨ ਦਰਸ਼ਕਾਂ ਦੇ ਦਿਲਾਂ 'ਤੇ ਲੰਬੇ ਸਮੇਂ ਤੋਂ ਰਾਜ ਕਰ ਰਹੇ ਹਨ। ਤੁਸੀਂ ਅਕਸਰ ਸੋਨੂੰ ਸੂਦ ਦੇ ਨੇਕ ਦਿਲਵਾਲੇ ਵੀਡੀਓਜ਼ ਦੇਖੇ ਹੋਣਗੇ। ਹਾਲ ਹੀ ਵਿੱਚ ਸੋਨੂੰ ਸੂਦ ਦੀ ਟਿੱਕ ਟੌਕ ਸਟਾਰ ਖਬੀ ਲੇਮ (Khaby Lame) ਨਾਲ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਜਿੱਥੇ ਸੋਨੂੰ ਸੂਦ ਆਪਣੀ ਪਰਵਾਹ ਕੀਤੇ ਬਿਨਾਂ ਦੂਜਿਆਂ ਬਾਰੇ ਸੋਚਦੇ ਨਜ਼ਰ ਆਉਂਦੇ ਹਨ। ਮੁੜ ਇੱਕ ਵਾਰ ਫਿਰ ਸੋਨੂੰ ਸੂਦ ਕੁਝ ਅਜਿਹਾ ਹੀ ਕਰਨਾ ਚਾਹੁੰਦੇ ਸਨ ਪਰ ਇਸ ਵਾਰ ਫੇਮਸ ਖਬੀ ਲੇਮ ਨੇ ਉਨ੍ਹਾਂ ਦੀ ਇਸ ਸੋਚ 'ਤੇ ਪਾਣੀ ਫੇਰ ਦਿੱਤਾ।
ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ, ਨੇਕੀ ਕਰ ਦਰਿਆ ਮੇਂ ਡਾਲ। ਇਹ ਪਾਠ ਖਬੀ ਲੇਮ ਨੇ ਵੀ ਸੋਨੂੰ ਸੂਦ ਨੂੰ ਇਹੀ ਸਬਕ ਸਿਖਾਇਆ ਹੈ। ਵਾਇਰਲ ਵੀਡੀਓ 'ਚ ਖਬੀ ਲੇਮ ਨੇ ਸੋਨੂੰ ਸੂਦ ਨਾਲ ਕੁਝ ਅਜਿਹਾ ਹੀ ਕੀਤਾ ਹੈ। ਵੀਡੀਓ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ।

ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੋਨੂੰ ਸੂਦ ਦੋ ਗਲਾਸ 'ਚ ਜੂਸ ਕੱਢਦੇ ਹੋਏ ਨਜ਼ਰ ਆ ਰਹੇ ਹਨ। ਸੋਨੂੰ ਸੂਦ ਆਪਣੇ ਮਹਿਮਾਨ ਦਾ ਸੁਆਗਤ ਕਰਨ ਲਈ ਖਬੀ ਲੇਮ ਦੇ ਗਲਾਸ ਵਿੱਚ ਜੂਸ ਪਾਉਂਦੇ ਹਨ, ਅਤੇ ਆਪਣੇ ਗਲਾਸ ਵਿੱਚ ਮਹਿਜ਼ ਦੋ ਘੁੱਟ ਜੂਸ ਹੀ ਪਾਉਂਦੇ ਹਨ। ਅਜਿਹੇ 'ਚ ਜਦੋਂ ਖਬੀ ਲੇਮ ਸੋਨੂੰ ਦੇ ਗਲਾਸ ਵੱਲ ਦੇਖਿਆ ਤਾਂ ਉਨ੍ਹਾਂ ਨੇ ਸੋਨੂੰ ਦੇ ਗਲਾਸ ਵੱਲ ਹੱਥ ਵਧਾਇਆ। ਅਜਿਹੇ ਵਿੱਚ ਸੋਨੂੰ ਸੂਦ ਨੂੰ ਲੱਗਦਾ ਹੈ ਕਿ ਖਬੀ ਲੇਮ ਉਨ੍ਹਾਂ ਨੂੰ ਆਪਣਾ ਜੂਸ ਦੇਣ ਵਾਲੇ ਹਨ, ਪਰ ਇਸ ਦੇ ਉਲਟ ਖਬੀ ਲੇਮ ਕੁਝ ਵੱਖਰਾ ਹੀ ਕਰਦੇ ਸਨ। ਇਸ ਦੌਰਾਨ ਸੋਨੂੰ ਸੂਦ ਲੇਮ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਇਸ ਵਿਚਾਲੇ ਖਬੀ ਲੇਮ ਅਚਾਨਕ ਸੋਨੂੰ ਸੂਦ ਦੇ ਗਿਲਾਸ ਚੋਂ ਸਟ੍ਰਾਅ ਕੱਢ ਕੇ ਲੈ ਜਾਂਦੇ ਹਨ।

ਹੋਰ ਪੜ੍ਹੋ: ਹਰਸ਼ਦੀਪ ਕੌਰ ਅੱਜ ਮਨਾ ਰਹੀ ਹੈ ਆਪਣਾ 36ਵਾਂ ਜਨਮਦਿਨ, ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਸੋਨੂੰ ਸੂਦ ਅਤੇ ਖਬੀ ਲੇਮ ਦੋਹਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਫਨੀ ਵੀਡੀਓ ਸ਼ੇਅਰ ਕੀਤੀ ਹੈ। ਸੋਨੂੰ ਸੂਦ ਤੇ ਖਬੀ ਲੇਮ ਵੱਲੋਂ ਸ਼ੇਅਰ ਕੀਤੀ ਗਈ ਇਹ ਫਨੀ ਵੀਡੀਓ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ।
View this post on Instagram