Amjad Khan Death Anniversary: ਫਿਲਮ 'ਸ਼ੋਲੇ' ਦਾ ਗੱਬਰ ਬਣ ਜਿੱਤਿਆ ਦਰਸ਼ਕਾਂ ਦਾ ਦਿਲ, ਜਾਣੋ ਅਮਜ਼ਦ ਖ਼ਾਨ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ ਬਾਰੇ

written by Pushp Raj | July 27, 2022

Amjad Khan Death Anniversary: ਬਾਲੀਵੁੱਡ ਦੇ ਅਜਿਹੇ ਕਲਾਕਾਰ ਜਿਨ੍ਹਾਂ ਨੇ ਫਿਲਮ 'ਸ਼ੋਲੇ' 'ਚ ਆਪਣੇ ਕਿਰਦਾਰ ਗੱਬਰ ਸਿੰਘ ਦੇ ਨਾਲ ਭਾਰਤ ਦੇ ਘਰ-ਘਰ ਵਿੱਚ ਪਛਾਣ ਬਣਾਈ ਸੀ। ਅੱਜ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਜ਼ਦ ਖ਼ਾਨ ਦੀ ਬਰਸੀ ਹੈ। ਆਓ ਇਸ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

image From Goggle

ਇੱਕ ਕਲਾਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ ਕਿ ਲੋਕ ਉਸ ਦੇ ਕਿਰਦਾਰ ਨੂੰ ਉਸ ਦੇ ਜਾਣ ਤੋਂ ਬਾਅਦ ਵੀ ਯਾਦ ਰੱਖਣ। ਮਰਹੂਮ ਅਦਾਕਾਰ ਅਮਜ਼ਦ ਖ਼ਾਨ ਅਜਿਹਾ ਕਰਨ ਵਿੱਚ ਕਾਮਯਾਬ ਰਹੇ। ਉਂਝ ਤਾਂ ਅਮਜ਼ਦ ਖ਼ਾਨ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਸ਼ੋਲੇ' ਦੇ ਵਿੱਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਗੱਬਰ ਸਿੰਘ ਲਈ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਨੂੰ ਇੱਕ ਖੌਫਨਾਕ ਤੇ ਡਾਕੂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।

ਅਮਜ਼ਦ ਖ਼ਾਨ ਦਾ ਜਨਮ 12 ਨਵੰਬਰ 1940 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੀ ਪੜ੍ਹਾਈ ਵੀ ਮੁੰਬਈ ਵਿੱਚ ਹੀ ਹੋਈ ਸੀ। ਅਮਜਦ ਖ਼ਾਨ ਦੇ ਪਿਤਾ ਜਯੰਤ ਖਾਨ ਵੀ ਪੇਸ਼ੇ ਤੋਂ ਅਭਿਨੇਤਾ ਸਨ। ਅਮਜਦ ਖ਼ਾਨ ਦੇ ਛੋਟੇ ਭਰਾ ਇਮਤਿਆਜ਼ ਖ਼ਾਨ ਨੇ ਵੀ ਕੰਮ ਕੀਤਾ। ਅਮਜ਼ਦ ਖ਼ਾਨ ਅਦਾਕਾਰੀ ਦੇ ਪੇਸ਼ੇ ਵਿੱਚ ਆਪਣੇ ਪਿਤਾ ਨੂੰ ਆਪਣਾ ਗੁਰੂ ਮੰਨਦੇ ਸਨ। ਆਪਣੇ ਜੀਵਨ ਦੌਰਾਨ, ਉਨ੍ਹਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਰਾਇਲ ਅਕੈਡਮੀ ਆਫ ਡਰਾਮੈਟਿਕ ਆਰਟ ਇੱਕ ਵਿਦਿਆਰਥੀ ਨੂੰ ਜੋ ਸਿਖਾਉਂਦੀ ਹੈ, ਉਸ ਤੋਂ ਵੱਧ ਉਨ੍ਹਾਂ ਨੇ ਆਪਣੇ ਪਿਤਾ ਤੋਂ ਸਿੱਖਿਆ ਹੈ।

ਦੱਸ ਦੇਈਏ ਕਿ ਅਮਜ਼ਦ ਖ਼ਾਨ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਸ ਸਮੇਂ ਉਹ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਜਾ ਰਹੇ ਸਨ। ਸੜਕ ਹਾਦਸੇ ਤੋਂ ਬਾਅਦ ਇਲਾਜ ਵਜੋਂ ਡਾਕਟਰਾਂ ਵੱਲੋਂ ਦਿੱਤੀਆਂ ਦਵਾਈਆਂ ਕਾਰਨ ਅਮਜ਼ਦ ਖ਼ਾਨ ਦਾ ਭਾਰ ਕਾਫੀ ਵਧ ਗਿਆ ਸੀ।

image From Goggle

ਅਮਜ਼ਦ ਖ਼ਾਨ ਭਾਵੇਂ ਅੱਜ ਇਸ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਦੀ ਅਦਾਕਾਰੀ ਅਤੇ ਕਹਾਣੀਆਂ ਅੱਜ ਵੀ ਜ਼ਿੰਦਾ ਹਨ। ਦੱਸ ਦੇਈਏ ਕਿ ਅਮਜਦ ਖ਼ਾਨ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਮੋਟਾਪੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਦੇ ਚੱਲਦੇ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਗਏ ਸਨ।

ਹਾਲਾਂਕਿ ਅਮਜ਼ਦ ਖ਼ਾਨ ਨੇ ਆਪਣੇ ਮੋਟਾਪੇ ਦਾ ਕਾਰਨ ਖੁਦ ਨੂੰ ਮੰਨਿਆ ਹੈ। ਦਰਅਸਲ, ਇੱਕ ਗੱਲਬਾਤ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਜੇਕਰ ਫਿਲਮ ਸ਼ੋਲੇ ਸੁਪਰਹਿੱਟ ਹੋ ਜਾਂਦੀ ਹੈ ਤਾਂ ਉਹ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦੇਣਗੇ। ਫਿਰ ਇਹ ਸੁਪਰਹਿੱਟ ਹੋ ਗਈ। ਹਾਲਾਂਕਿ, ਅਮਜ਼ਦ ਖ਼ਾਨ ਨੇ ਇਹ ਵਾਅਦਾ ਨਹੀਂ ਨਿਭਾਇਆ ਅਤੇ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ। ਅਦਾਕਾਰ ਨੇ ਗੱਲਬਾਤ ਦੌਰਾਨ ਕਿਹਾ ਸੀ ਕਿ ਉਪਰ ਵਾਲੇ ਨੇ ਉਸ ਮੋਟਾਪੇ ਦੇ ਰੂਪ ਵਿੱਚ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਹੈ।

image From Goggle

ਹੋਰ ਪੜ੍ਹੋ: ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਸਿੰਘ ਲਈ ਕਰਵਾਇਆ ਖ਼ਾਸ ਟੈਟੂ, ਵੇਖੋ ਵੀਡੀਓ

ਅਮਜ਼ਦ ਖ਼ਾਨ ਨੂੰ ਲੈ ਕੇ ਇੱਕ ਫਿਲਮ ਸੈੱਟ ਦਾ ਕਿੱਸਾ ਬੇਹੱਦ ਮਸ਼ਹੂਰ ਹੈ ਕਿ ਉਨ੍ਹਾਂ ਨੇ ਫਿਲਮ ਸੈੱਟ ਉੱਤੇ ਮੱਝ ਬੰਨਵਾ ਦਿੱਤੀ ਸੀ। ਇਸ ਦੇ ਪਿਛੇ ਦਾ ਕਾਰਨ ਇਹ ਸੀ ਕਿ ਅਮਜ਼ਦ ਚਾਹ ਦੇ ਕਾਫੀ ਸ਼ੌਕੀਨ ਸੀ ਅਤੇ ਉਹ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੈੱਟ 'ਤੇ ਬਹੁਤ ਜ਼ਿਆਦਾ ਚਾਹ ਪੀਦੇਂ ਸੀ। ਅਜਿਹਾ ਵੀ ਦੱਸਿਆ ਜਾਂਦਾ ਹੈ ਕਿ ਅਮਜ਼ਦ ਇੱਕ ਦਿਨ ਵਿੱਚ 80 ਕੱਪ ਤੱਕ ਚਾਹ ਪੀ ਲੈਂਦੇ ਸਨ। ਇਸ ਦੇ ਚਲਦੇ ਫਿਲਮ ਸੈੱਟ ਨੇੜੇ ਮੌਜੂਦ ਕੈਂਟੀਨ ਵਾਲੇ ਉਨ੍ਹਾਂ ਦੀ ਚਾਹ ਦੀ ਡਿਮਾਂਡ ਪੂਰੀ ਨਹੀਂ ਕਰ ਪਾਉਂਦੇ ਸਨ। ਉਨ੍ਹਾਂ ਦੀ ਚਾਹ ਲਈ ਦੁੱਧ ਦੀ ਘਾਟ ਨਾਂ ਹੋਵੇ ਇਸ ਲਈ ਅਮਜ਼ਦ ਨੇ ਫਿਲਮ ਸੈੱਟ ਦੇ ਉੱਤੇ ਮੱਝ ਮੱਝ ਬੰਨ੍ਹ ਦਿੱਤੀ ਸੀ।

You may also like