ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਸਿੰਘ ਲਈ ਕਰਵਾਇਆ ਖ਼ਾਸ ਟੈਟੂ, ਵੇਖੋ ਵੀਡੀਓ

written by Pushp Raj | July 27, 2022

Neha Kakkar special tattoo for Rohanpreet Singh: ਬਾਲੀਵੁੱਡ ਦੀ ਮਸ਼ਹੂਰ ਗਾਇਕ ਜੋੜੀ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਹਮੇਸ਼ਾਂ ਆਪਣੇ ਲਵ ਮੂਵਮੈਂਟਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਇੱਕ ਫਾਰ ਇਹ ਜੋੜੀ ਸੁਰਖੀਆਂ ਵਿੱਚ ਆ ਗਈ ਹੈ। ਕਿਉਂਕਿ ਸੋਸ਼ਲ ਮੀਡੀਆ 'ਤੇ ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਇੱਕ ਰੋਮੈਂਟਿਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਨੇਹਾ ਰੋਹਨਪ੍ਰੀਤ ਨੂੰ ਸਰਪ੍ਰਾਈਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

image From instagram

ਦੱਸ ਦਈਏ ਕਿ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਨੇਹਾ ਕੱਕੜ ਨੇ ਆਪਣਾ ਪਹਿਲਾ ਟੈਟੂ ਬਣਵਾਉਣ ਦਾ ਵੀਡੀਓ ਸਾਂਝਾ ਕੀਤਾ ਹੈ। ਟੈਟੂ ਬਣਾਉਣ ਦੀ ਪ੍ਰਕਿਰਿਆ ਦੌਰਾਨ ਜਦੋਂ ਉਹ ਚੀਕਦੀ ਹੈ ਤੇ 'I Love u Rohu', ਕਹਿੰਦੀ ਹੋਈ ਨਜ਼ਰ ਆ ਰਹੀ ਹੈ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਨੇ ਇਹ ਟੈਟੂ ਰੋਹਨ ਨੂੰ ਸਰਪ੍ਰਾਈਜ਼ ਦੇਣ ਲਈ ਬਣਵਾਇਆ ਹੈ। ਉਥੇ ਹੀ ਦੂਜੇ ਪਾਸੇ ਰੋਹਨਪ੍ਰੀਤ ਪਤਨੀ ਨੇਹਾ ਦੇ ਇਸ ਸਰਪ੍ਰਾਈਜ਼ ਤੋਂ ਬਿਲਕੁਲ ਹੀ ਅਨਜਾਣ ਹੈ। ਵੀਡੀਓ ਵਿੱਚ, ਨੇਹਾ ਖੁਸ਼ੀ ਨਾਲ ਉਛਲਦੀ ਹੈ ਅਤੇ ਕਹਿੰਦੀ ਹੈ, 'ਮੈਂ ਇਹ ਰੋਹੂ ਲਈ ਕੀਤਾ' ਹੈ।

image From instagram

ਦੱਸ ਦਈਏ ਕਿ ਰੋਹਨਪ੍ਰੀਤ ਅਮਰੀਕਾ ਵਿੱਚ ਸ਼ੋਅ ਕਰਨ ਗਏ ਸੀ, ਜਿਸ ਦੇ ਚੱਲਦੇ ਲੰਬੇ ਸਮੇਂ ਉਹ ਪਤਨੀ ਨੇਹਾ ਕੱਕੜ ਤੋਂ ਦੂਰ ਸਨ। ਨੇਹਾ ਨੇ ਪਤੀ ਦੇ ਘਰ ਵਾਪਿਸ ਆਉਣ 'ਤੇ ਉਸ ਨੂੰ ਸਰਪ੍ਰਾਈਜ਼ ਦੇਣ ਲਈ ਪਹਿਲਾਂ ਆਪਣਾ ਟੈਟੂ ਬਣਵਾਇਆ।

ਨੇਹਾ ਨੇ ਪਤੀ ਰੋਹਨਪ੍ਰੀਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰੋਹਨ ਨੂੰ ਬਾਅਦ ਕਾਰ ਵਿੱਚ ਅਹਿਸਾਸ ਹੋਇਆ ਕਿ ਨੇਹਾ ਨੇ ਇੱਕ ਟੈਟੂ ਬਣਵਾਇਆ ਹੈ, ਜਿਸ ਵਿੱਚ ਲਿਖਿਆ ਹੈ, 'ਰੋਹੂ' ਲਿਖਿਆ ਹੈ ਤੇ ਹਾਰਟ ਬਣਿਆ ਹੋਇਆ ਹੈ। ਰੋਹਨਪ੍ਰੀਤ ਹੈਰਾਨ ਰਹਿ ਜਾਦਾਂ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਨੇਹੂ ਪਹਿਲੇ ਕਿਉਂ ਨਹੀਂ ਦੱਸਿਆ। ਨੇਹਾ ਨੇ ਉਸ ਨੂੰ ਕੱਸ ਕੇ ਜੱਫੀ ਪਾ ਲਈ। ਦੱਸ ਦਈਏ ਕਿ ਰੋਹਨਪ੍ਰੀਤ ਨੇ ਵੈਲਨਟਾਈਨ ਡੇਅ ਦੇ ਮੌਕੇ 'ਤੇ ਨੇਹਾ ਲਈ ਟੈਟੂ ਬਣਾਇਆ ਸੀ ਨੇਹੂ ਦਾ ਮੈਨ ਅਤੇ ਹੁਣ ਨੇਹਾ ਨੇ ਰੋਹਨ ਲਈ ਟੈਟੂ ਬਣਾਇਆ ਹੈ ਨੇਹੂ ਦਾ ਮਨ ਰੋਹੂ।

ਇਸ ਕਪਲ ਦੀ ਇਹ ਰੋਮੈਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਜੋੜੀ ਨੂੰ ਦੁਆਵਾਂ ਦੇ ਰਹੇ ਹਨ ਤੇ ਉਨ੍ਹਾਂ ਦਾ ਪਿਆਰ ਹਮੇਸ਼ਾ ਇੰਝ ਬਣੇ ਰਹਿਣ ਦੀ ਅਰਦਾਸ ਕਰ ਰਹੇ ਹਨ।

image From instagram

ਹੋਰ ਪੜ੍ਹੋ: ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਹੋਣ 'ਤੇ ਸਵਰਾ ਭਾਸਕਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਦੱਸ ਦਈਏ ਕਿ ਇਹ ਜੋੜਾ 24 ਅਕਤੂਬਰ, 2020 ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਅਤੇ ਆਪਣੇ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਿਹਾ ਹੈ। ਨੇਹਾ ਅਤੇ ਰੋਹਨਪ੍ਰੀਤ ਦੀ ਲਵ ਸਟੋਰੀ ਕਾਫੀ ਮਜ਼ੇਦਾਰ ਹੈ। ਜੋੜੇ ਨੂੰ ਆਪਣੀਆਂ ਪਹਿਲੀਆਂ ਕੁਝ ਮੁਲਾਕਾਤਾਂ ਵਿੱਚ ਪਿਆਰ ਹੋ ਗਿਆ ਸੀ। ਉਹ ਅਗਸਤ ਵਿੱਚ ਹੀ ਮਿਲੇ ਸਨ ਅਤੇ ਅਕਤੂਬਰ 2020 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ। ਇਹ ਜੋੜਾ ਕਦੇ ਵੀ ਆਪਣੇ ਮਜ਼ੇਦਾਰ ਪਲਾਂ ਨੂੰ ਸਾਂਝਾ ਕਰਨ ਵਿੱਚ ਅਸਫਲ ਨਹੀਂ ਹੁੰਦਾ ਅਤੇ ਪ੍ਰਸ਼ੰਸਕਾਂ ਦੇ ਪਸੰਦੀਦਾ ਬਣ ਗਏ ਹਨ।

You may also like