ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ
ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ
ਗਾਇਕ ਤੋਂ ਐਕਟਰ ਬਣੇ ਐਮੀ ਵਿਰਕ ਆਪਣੇ ਪ੍ਰਸ਼ੰਸਕ ਦੇ ਮਨੋਰੰਜਨ ਚ ਕੋਈ ਵੀ ਕਮੀ ਨਹੀਂ ਛੱਡ ਰਹੇ । ਇੱਕ ਪਾਸੇ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ ਵੱਡੇ ਪਰਦੇ ਉੱਤੇ ਖੂਦ ਧਮਾਲ ਮਚਾ ਰਹੀ ਹੈ। ਦੂਜੇ ਪਾਸੇ Ammy Virk ਨੇ ਆਪਣੀ ਇੱਕ ਹੋਰ ਫ਼ਿਲਮ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਓਏ ਮੱਖਣਾ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਨਾਲ ਹੀ Oye Makhna ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ।

ਐਮੀ ਵਿਰਕ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Sat shri akaal ji…ਅਸੀਂ ਲੈ ਆਏ ਹਾਂ ਤੁਹਾਡੇ ਲਈ ਗ੍ਰੇਟ ਨਿਊਜ਼! ਆ ਰਹੀ ਹੈ ਸਾਡੀ ਨਵੀਂ ਫ਼ਿਲਮ OYE MAKHNA’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਹ ਫ਼ਿਲਮ worldwide ਰਿਲੀਜ਼ ਹੋ ਰਹੀ ਹੈ 9th September 2022!’ ਨਾਲ ਹੀ ਐਮੀ ਵਿਰਕ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਜੀ ਹਾਂ ਸੁਫ਼ਨਾ ਫ਼ਿਲਮ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਐਮੀ ਵਿਰਕ ਤੇ ਤਾਨਿਆ ਦੀ ਲਵ ਕਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਸੁਫ਼ਨਾ ਫ਼ਿਲਮ ਦੀ ਇਸ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।

ਓਏ ਮੱਖਣਾ ਫ਼ਿਲਮ ‘ਚ ਐਮੀ ਤੇ ਤਾਨਿਆ ਤੋਂ ਇਲਾਵਾ ਗੱਗੂ ਗਿੱਲ, ਸਿਧਿਕਾ ਸ਼ਰਮਾ ਤੇ ਕਈ ਹੋਰ ਕਲਾਕਾਰ ਵੀ ਆਉਣਗੇ ਨਜ਼ਰ। ਰਕੇਸ਼ ਧਵਨ ਵੱਲੋਂ ਲਿਖੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 9 ਸਤੰਬਰ 2022 ਨੂੰ ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ।
ਹੋਰ ਪੜ੍ਹੋ : ਕਨਿਕਾ ਕਪੂਰ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫਕੰਸ਼ਨ ਹੋਏ ਸ਼ੁਰੂ, ਬੁਆਏਫ੍ਰੈਂਡ ਗੌਤਮ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
