ਕਨਿਕਾ ਕਪੂਰ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫਕੰਸ਼ਨ ਹੋਏ ਸ਼ੁਰੂ, ਬੁਆਏਫ੍ਰੈਂਡ ਗੌਤਮ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ    

written by Lajwinder kaur | May 19, 2022

Kanika Kapoor-Gautam Pre-wedding Function: ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ ਕਿਉਂਕਿ ਉਹ ਬਹੁਤ ਜਲਦੀ ਦੁਲਹਨ ਬਣਨ ਜਾ ਰਹੀ ਹੈ। ਖੂਬਸੂਰਤ ਗਾਇਕਾ Kanika Kapoor ਇਸ ਮਹੀਨੇ ਦੀ 20 ਮਈ ਨੂੰ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਜਿਸ ਕਰਕੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।

ਹੋਰ ਪੜ੍ਹੋ : ਗਾਇਕ ਗੁਰੀ ਨੇ ਆਪਣੀ ਨਵੀਂ ਫ਼ਿਲਮ ‘LOVER’ ਦਾ ਆਫੀਸ਼ੀਅਲ ਪੋਸਟਰ ਕੀਤਾ ਸਾਂਝਾ, ਕਿਹਾ- ‘ਸੱਚੀਆਂ ਪਿਆਰ ਦੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ’

gautam and kanika wedding function image source twitter

image source twitter

ਰਿਪੋਰਟ ਮੁਤਾਬਕ ਕਨਿਕਾ ਦਾ ਹੋਣ ਵਾਲਾ ਪਤੀ ਗੌਤਮ ਲੰਡਨ 'ਚ ਕਾਰੋਬਾਰੀ ਹੈ। ਦੱਸ ਦਈਏ ਗਾਇਕਾ ਦਾ ਇਹ ਦੂਜਾ ਵਿਆਹ ਹੈ ਅਤੇ ਆਪਣੇ ਦੂਜੇ ਵਿਆਹ ਤੋਂ ਬਹੁਤ ਖੁਸ਼ ਹੈ। ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ ਅਤੇ ਇਵੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਫੋਟੋ ਵਿੱਚ Kanika Kapoor ਗੌਤਮ ਅਤੇ ਪਰਿਵਾਰ ਅਤੇ ਕਰੀਬੀ ਦੋਸਤਾਂ ਨਾਲ ਬੈਠੀ ਹੈ ਅਤੇ ਹਰ ਕੋਈ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਗੌਤਮ ਅਤੇ ਕਨਿਕਾ ਨੇ ਇੱਕੋ ਰੰਗ ਦੇ ਕੱਪੜੇ ਪਾਏ ਹੋਏ ਹਨ। ਕਨਿਕਾ ਨੇ ਜਿੱਥੇ ਹਲਕੇ ਗੋਲਡਨ ਰੰਗ ਦਾ ਸੂਟ ਪਾਇਆ ਹੋਇਆ ਹੈ, ਉੱਥੇ ਹੀ ਗੌਤਮ ਨੇ ਵੀ ਉਸੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ।

inside imge of kanika pre wedding function starts image source twitter

ਇਸ ਦੇ ਨਾਲ ਹੀ ਦੋਵਾਂ ਦੀ ਹਲਦੀ ਦੀ ਰਸਮ ਵੀ ਹੋਈ। ਵਿਆਹ ਦੇ ਫੰਕਸ਼ਨ 'ਚ ਕਨਿਕਾ ਦੇ ਡਾਂਸ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਦੋਵੇਂ ਇਕੱਠੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਤਸਵੀਰ ਚ ਪਰਿਵਾਰ ਵਾਲੇ ਗੌਤਮ ਦੇ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

image source twitter

ਹੁਣ ਕਨਿਕਾ ਅਤੇ ਗੌਤਮ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਬਾਅਦ ਪਤੀ-ਪਤਨੀ ਬਣਨ ਜਾ ਰਹੇ ਹਨ। ਦੱਸ ਦੇਈਏ ਕਿ ਕਨਿਕਾ ਦੇ ਹੋਣ ਵਾਲੇ ਪਤੀ ਗੌਤਮ ਇੱਕ NRI ਬਿਜ਼ਨੈੱਸਮੈਨ ਹਨ ।

ਇਸ ਤੋਂ ਪਹਿਲਾਂ ਕਨਿਕਾ ਦਾ ਵਿਆਹ ਰਾਜ ਚੰਡੋਕ ਨਾਲ ਹੋਇਆ ਸੀ ਅਤੇ ਉਹ ਇੱਕ ਐਨਆਰਆਈ ਕਾਰੋਬਾਰੀ ਵੀ ਸੀ। ਕਨਿਕਾ ਤਿੰਨ ਬੱਚਿਆਂ ਦੀ ਮਾਂ ਹੈ। ਤਲਾਕ ਤੋਂ ਬਾਅਦ ਕਨਿਕਾ ਹੀ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਦੱਸ ਦਈਏ ਕਨਿਕਾ ਤੇ ਗੌਤਮ ਦਾ ਵਿਆਹ ਲੰਡਨ 'ਚ ਹੀ ਹੋਵੇਗਾ।

ਹੋਰ ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘Kokka’ ਦਾ ਟ੍ਰੇਲਰ ਹੋਇਆ ਰਿਲੀਜ਼

 

 

View this post on Instagram

 

A post shared by Mandhira Kapur (@mandhirakapur)

 

You may also like