ਐਮੀ ਵਿਰਕ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ, ‘janjj’ ਦਾ ਪੋਸਟਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 26, 2021

ਐਮੀ ਵਿਰਕ (Ammy Virk ) ਅਤੇ ਜਗਦੀਪ ਸਿੱਧੂ ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘ਕਿਸਮਤ 2’ ਦੀ ਸਫਲਤਾ ਦਾ ਅਨੰਦ ਮਾਣ ਰਹੇ ਹਨ। ਜੀ ਹਾਂ 'ਕਿਸਮਤ 2' ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ । ਜਿਸ ਤੋਂ ਬਾਅਦ ਦੋਵੇਂ ਕਲਾਕਾਰ ਇਕੱਠੇ ਇੱਕ ਹੋਰ ਫ਼ਿਲਮ ਲੈ ਕੇ ਆ ਰਹੇ ਨੇ । ਐਮੀ ਵਿਰਕ ਅਤੇ ਜਗਦੀਪ ਸਿੱਧੂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ।

ਹੋਰ  ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

ਜੀ ਹਾਂ ਐਮੀ ਵਿਰਕ ‘ਜੰਞ’(janjj) ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ। ਇਹ ਫ਼ਿਲਮ ਅਗਲੇ ਸਾਲ 29 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲਿਖਿਆ ਜਗਦੀਪ ਸਿੱਧੂ ਨੇ ਅਤੇ ਡਾਇਰੈਕਟ ਕਰਨਗੇ ਗੁਰਪ੍ਰੀਤ ਸਿੰਘ ਪਲਹੇੜੀ । ਇਹ ਫ਼ਿਲਮ ਐਮੀ ਵਿਰਕ ਪ੍ਰੋਡਕਸ਼ਨ ਕਿਸਾਨ ਪ੍ਰੋਡਸ਼ਨ ਹੇਠ ਤਿਆਰ ਕੀਤੀ ਜਾਵੇਗੀ। ਜਗਦੀਪ ਸਿੱਧੂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਟਾਈਮ ਆਇਆ ਦੱਸਦਾਂ ਗੇ ਤੈਨੂੰ ਦੁਕੀ ਕਿਵੇਂ ਰੋਲਦੀ ਹੁੰਦੀ ਹੈ ਬਾਦਸ਼ਾਹੇ ਨੂੰ’ ।

inside image of jagdeep and gurpeet singh palher

ਹੋਰ  ਪੜ੍ਹੋ : ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

ਜੇ ਗੱਲ ਕਰੀਏ ਇਸ ਫ਼ਿਲਮ ਦੇ ਟਾਈਟਲ ਤੋਂ ਲੱਗਦਾ ਹੈ ਇਹ ਕਿ ਇਹ ਫ਼ਿਲਮ ‘ਚ ਵੱਖਰਾ ਹੀ ਵਿਸ਼ਾ ਦੇਖਣ ਨੂੰ ਮਿਲੇਗਾ। ਜੰਞ ਦਾ ਮਤਲਬ ਹੁੰਦਾ ਹੈ ਮੁੰਡੇ ਦੇ ਵਿਆਹ ਸਮੇਂ ਇਕੱਠੇ ਲੋਕਾਂ ਦਾ ਸਮੂਹ, ਜੋ ਕਿ ਲਾੜੇ ਦੇ ਨਾਲ ਲਾੜੀ ਨੂੰ ਵਿਆਹੁਣ ਲਈ ਜਾਂਦੇ ਹਨ। ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਫ਼ਿਲਮ ਕਿਵੇਂ ਦੀ ਹੋਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਸ਼ੇਰ ਬੱਗਾ, ‘ਦੇ ਦੇ ਗੇੜਾ’, ਆਜਾ ਮੈਕਸੀਕੋ ਚੱਲੀਏ ਤੋਂ ਇਲਾਵਾ ਕਈ ਹੋਰ ਫ਼ਿਲਮਾਂ ਦੇ ਪ੍ਰੋਜੈਕਟਸ ਹਨ।

You may also like