ਐਮੀ ਵਿਰਕ ਆਪਣੇ ਪਾਲਤੂ ਡੌਗੀ ਬਰਫ਼ੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਵੀਡੀਓ

written by Lajwinder kaur | January 11, 2021

ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪਾਲਤੂ ਡੌਗੀ ਬਰਫ਼ੀ ਦੇ ਨਾਲ ਇੱਕ ਕਿਊਟ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ammy virk with burfi ਹੋਰ ਪੜ੍ਹੋ : ਦੇਖੋ ਵੀਡੀਓ ਕਿਵੇਂ ਗੁਰਬਾਜ਼ ਆਪਣੀਆਂ ਗੱਲਾਂ ਸਮਝਾ ਰਿਹਾ ਹੈ ਪਾਪਾ ਗਿੱਪੀ ਗਰੇਵਾਲ ਨੂੰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ
ਐਮੀ ਵਿਰਕ ਵ੍ਹਾਈਟ ਰੰਗ ਦੇ ਕਿਊਟ ਜਿਹੇ ਪੱਪੀ ਬਰਫ਼ੀ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਬਰਫ਼ੀ ਵੀ ਆਪਣੇ ਮਾਲਕ ਐਮੀ ਵਿਰਕ ਉੱਤੇ ਪਿਆਰ ਲੁਟਾਉਂਦਾ ਹੋਇਆ ਦਿਖਾਈ ਦੇ ਰਹੇ ਨੇ । ammy and tania ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਬਾਜਰੇ ਦਾ ਸਿੱਟਾ’ ਦੀ ਸ਼ੂਟਿੰਗ ਕਰ ਰਹੇ ਨੇ । ਮਿਊਜ਼ਿਕ ਇੰਡਸਟਰੀ ਦੇ ਨਾਲ ਉਹ ਫ਼ਿਲਮੀ ਜਗਤ ‘ਚ ਵੀ ਕਾਫੀ ਸਰਗਰਮ ਨੇ। ਪੰਜਾਬੀ ਫ਼ਿਲਮੀ ਤੋਂ ਇਲਾਵਾ ਉਹ ਬਹੁਤ ਜਲਦ ਹਿੰਦੀ ਫ਼ਿਲਮਾਂ ‘ਚ ਵੀ ਐਕਟਿੰਗ ਕਰਦੇ ਹੋਏ ਦਿਖਾਈ ਦੇਣਗੇ। inside pic of ammy virk

0 Comments
0

You may also like