ਐਮੀ ਵਿਰਕ ਨੇ ਜਾਰੀ ਕੀਤਾ 'ਸਤਿ ਸ਼੍ਰੀ ਅਕਾਲ ਇੰਗਲੈਂਡ' ਦਾ ਪਹਿਲਾ ਪੋਸਟਰ

Written by  Parkash Deep Singh   |  October 13th 2017 09:20 AM  |  Updated: October 13th 2017 09:20 AM

ਐਮੀ ਵਿਰਕ ਨੇ ਜਾਰੀ ਕੀਤਾ 'ਸਤਿ ਸ਼੍ਰੀ ਅਕਾਲ ਇੰਗਲੈਂਡ' ਦਾ ਪਹਿਲਾ ਪੋਸਟਰ

ਅੱਜ ਪੰਜਾਬੀ ਐਂਟਰੌਨਮੈਂਟ ਇੰਡਸਟਰੀ ਦੇ ਵੱਡੇ ਕਲਾਕਾਰਾਂ ਵਿੱਚ ਐਮੀ ਵਿਰਕ ਦਾ ਨਾਮ ਵੀ ਸ਼ੁਮਾਰ ਹੈ | ਗਾਇਕੀ ਵਿਚ ਆਪਣਾ ਕਰਿਅਰ ਸ਼ੁਰੂ ਕਰਨ ਤੋਂ ਬਾਅਦ, ਐਮੀ ਵਿਰਕ ਨੇ ਪੰਜਾਬੀ ਫਿਲਮਾਂ ਵਿਚ ਕਲਾਕਾਰੀ ਨਾਲ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ |

ਬੰਬੂਕਾਟ,ਅੰਗਰੇਜ, ਸਾਬ ਬਹਾਦਰ ਅਤੇ ਹਾਲ ਹੀ ਵਿੱਚ ਨਿੱਕਾ ਜ਼ੇਲਦਾਰ 2 ਵਰਗਿਆਂ ਫਿਲਮਾਂ ਦਾ ਐਮੀ ਵਿਰਕ ਦੀ ਸਫਲਤਾ ਵਿਚ ਯੋਗਦਾਨ ਹੈ |ਅਤੇ ਹੁਣ ਐਮੀ ਵਿਰਕ ਵਾਪਿਸ ਆ ਗਏ ਨੇ ਇੱਕ ਵਾਰ ਫਿਰ ਆਪਣੀ ਨਵੀ ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਲੈਕੇ |

ਹਾਲ ਹੀ ਵਿਚ ਐਮੀ ਵਿਰਕ ਨੇ ਟਵਿੱਟਰ ਤੇ ਆਪਣੀ ਆਉਣ ਵਾਲੀ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਜਿਸ ਵਿਚ ਉਹ ਬਹੁਤ ਹੀ ਘੈਂਟ ਲੱਗ ਰਹੇ ਹਨ |ਸਤਿ ਸ਼੍ਰੀ ਅਕਾਲ ਇੰਗਲੈਂਡ ਦਾ ਨਿਰਦੇਸ਼ਨ ਵਿਕਰਮ ਪ੍ਰਧਾਨ ਕਰ ਰਹੇ ਹਨ 'ਤੇ ਫਿਲਮ ਵਿਚ ਮੋਨਿਕਾ ਗਿੱਲ, ਕਰਮਜੀਤ ਅਨਮੋਲ, ਸਰਦਾਰ ਸੋਹੀ ਦੀਆਂ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ | ਸਤਿ ਸ਼੍ਰੀ ਅਕਾਲ ਇੰਗਲੈਂਡ 17 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network