ਐਮੀ ਵਿਰਕ ਨੇ ਇਸ ਬੱਚੇ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਤਸਵੀਰ 

written by Shaminder | July 11, 2019

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਹੈਪੀ ਬਰਥਡੇ ਨੂਰਿਆ । ਇਹ ਤਸਵੀਰ ਉਨ੍ਹਾਂ ਦੇ ਬੱਚੇ ਦੀ ਹੈ ਜਾਂ ਕੋਈ ਹੋਰ ਇਹ ਤਾਂ ਸਪੱਸ਼ਟ ਨਹੀਂ ਹੈ ਪਰ ਇਹ ਬੱਚਾ ਐਮੀ ਵਿਰਕ ਦੀ ਗੋਦ 'ਚ ਬੈਠਾ ਹੋਇਆ ਹੈ । ਹੋਰ ਵੇਖੋ :1983 ਵਰਲਡ ਕੱਪ ਦੀ ਜਿੱਤ ਦੇ 36 ਸਾਲ ਪੂਰੇ ਹੋਣ ਤੇ ਰਣਵੀਰ ਸਿੰਘ ਤੋਂ ਲੈ ਕੇ ਐਮੀ ਵਿਰਕ ਨੇ ਸ਼ੇਅਰ ਕੀਤੀ ਖ਼ਾਸ ਵੀਡੀਓ https://www.instagram.com/p/BzqFJmajNH9/ ਜਿਸ ਤੋਂ ਸਾਫ਼ ਹੈ ਕਿ ਇਹ ਬੱਚਾ ਉਨ੍ਹਾਂ ਦਾ ਪਰਿਵਾਰਕ ਮੈਂਬਰ ਹੈ । ਐਮੀ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦੀ ਮੁਕਲਾਵਾ ਫ਼ਿਲਮ ਆਈ ਸੀ ਜਿਸ ਨੂੰ ਕਿ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/BzqZSQIDmFu/ ਇਸ ਤੋਂ ਪਹਿਲਾਂ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਫ਼ਿਲਮ ਕਿਸਮਤ ਨੇ ਵੀ ਚੰਗਾ ਬਿਜਨੇਸ ਕੀਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਵੀ ਦਿੱਤੇ ਨੇ ਅਤੇ ਉਨ੍ਹਾਂ ਦੀ ਫ਼ਿਲਮ ਦਾ ਗੀਤ 'ਤੇਰੀ ਵੰਗ ਦਾ ਲੈ ਲਾਂ ਨਾਪ' ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like