ਐਮੀ ਵਿਰਕ ਨੇ ਕਪਿਲ ਦੇਵ ਅਤੇ ਰਣਵੀਰ ਸਿੰਘ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

Written by  Lajwinder kaur   |  December 22nd 2021 03:24 PM  |  Updated: December 22nd 2021 03:24 PM

ਐਮੀ ਵਿਰਕ ਨੇ ਕਪਿਲ ਦੇਵ ਅਤੇ ਰਣਵੀਰ ਸਿੰਘ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ 83 ਜੋ ਕਿ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਹਿੰਦੀ, ਤਮਿਲ, ਕੰਨੜ ਅਤੇ ਮਲਿਆਲਮ ‘ਚ ਵੀ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਫ਼ਿਲਮ ਦੀ ਟੀਮ ਫ਼ਿਲਮ ਦੇ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਇਹ ਅਜਿਹੀ ਫ਼ਿਲਮ ਹੈ ਜਿਸ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਦੋ ਨਾਮੀ ਗਾਇਕ ਐਮੀ ਵਿਰਕ Ammy Virk ਅਤੇ ਹਾਰਡੀ ਸੰਧੂ ਵੀ ਨਜ਼ਰ ਆਉਣਗੇ।

ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

Ammy Virk On Burj Khalifa

ਗਾਇਕ ਅਤੇ ਐਕਟਰ ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ। ਉਨ੍ਹਾਂ ਨੇ ਆਪਣੀ ਫ਼ਿਲਮ 83 ਦੀ ਟੀਮ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਇਸ ਤਸਵੀਰ ‘ਚ ਉਹ ਕਪਿਲ ਦੇਵ, ਰਣਵੀਰ ਸਿੰਘ ਅਤੇ ਕਈ ਹੋਰ ਕਲਾਕਾਰਾਂ ਦੇ ਨਾਲ ਨਜ਼ਰ ਆ ਰਹੇ ਨੇ। ਇੱਕ ਤਸਵੀਰ ‘ਚ ਦਰਸ਼ਕ ਦੇਖ ਸਕਦੇ ਨੇ ਰਣਵੀਰ ਸਿੰਘ ਐਮੀ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ। ਤਸਵੀਰ ਚ ਦੇਖ ਸਕਦੇ ਹੋਏ ਐਮੀ ਵਿਰਕ ਨੇ ਯੈਲੋ ਰੰਗ ਦੀ ਪੱਗ ਬੰਨੀ ਹੋਈ ਹੈ।

ਹੋਰ ਪੜ੍ਹੋ : ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਬੇਟੇ ਅਗਸਤਯ ਨਾਲ ਖੇਡਦੇ ਹੋਏ ਸ਼ੇਅਰ ਕੀਤਾ ਇਹ ਕਿਊਟ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼, ਦੇਖੋ ਵੀਡੀਓ

ammy virk and ranveer singh movie 83-min

ਫ਼ਿਲਮ ’83’, 1983 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਭਾਰਤ ਨੇ ਉਸ ਸਾਲ ਇਤਿਹਾਸ ਰਚਦੇ ਹੋਏ ਕੱਪ ਜਿੱਤਿਆ। ਇਹ ਪਹਿਲਾ ਮੌਕਾ ਸੀ ਜਦੋਂ ਵਰਲਡ ਕੱਪ ਇੰਡੀਆ ਆਇਆ ਸੀ। ਇਸ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਫ਼ਿਲਮ ‘ਚ ਰਣਵੀਰ ਸਿੰਘ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ। ਐਮੀ ਵਿਰਕ ਜੋ ਕਿ ਫ਼ਿਲਮ ਮਹਾਨ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉੱਧਰ ਪੰਜਾਬੀ ਗਾਇਕ ਹਾਰਡੀ ਸੰਧੂ ਮਹਾਨ ਖਿਡਾਰੀ ਮਦਨ ਲਾਲ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਜਦਕਿ ਦੀਪਿਕਾ ਪਾਦੁਕੋਣ ਫ਼ਿਲਮ ‘ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਚ ਨਜ਼ਰ ਆਵੇਗੀ। ਦੱਸ ਦਈਏ ਦਿੱਲੀ ‘ਚ ਇਸ ਫ਼ਿਲਮ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network