ਬਾਲੀਵੁੱਡ ਫਿਲਮ ’83 ‘ਚ ਇਸ ਰੀਅਲ ਹੀਰੋ ਦਾ ਕਿਰਦਾਰ ਨਿਭਾਉਣਗੇ ਐਮੀ ਵਿਰਕ, ਸਾਂਝੀ ਕੀਤੀ ਇਹ ਖਾਸ ਤਸਵੀਰ
ਪੰਜਾਬੀ ਗਾਇਕ ਐਮੀ ਵਿਰਕ ਜਿਹੜੇ ਪਾਲੀਵੁੱਡ ਤੋਂ ਇਲਾਵਾ ਹੁਣ ਬਾਲੀਵੁੱਡ ‘ਚ ਨਜ਼ਰ ਆਉਣਗੇ। ਐਮੀ ਵਿਰਕ ਜੋ ਕਿ ਬਾਲੀਵੁੱਡ ਡਾਇਰੈਕਟਰ ਕਬੀਰ ਖਾਨ ਦੀ ਫਿਲਮ ’83 ‘ਚ ਨਜ਼ਰ ਆਉਣਗੇ।
ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਬੇਹੱਦ ਹੀ ਖਾਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਤਸਵੀਰ ‘ਚ ਉਹਨਾਂ ਦੇ ਨਾਲ ਉਹ ਖਾਸ ਸਖਸ਼ ਨਜ਼ਰ ਆ ਰਹੇ ਨੇ ਜਿਸਦਾ ਰੋਲ ਉਹ ’83 ਫਿਲਮ ‘ਚ ਨਿਭਾਉਣਗੇ। ਜੀ ਹਾਂ, ਤਸਵੀਰ ‘ਚ ਐਮੀ ਵਿਰਕ ਦੇ ਨਾਲ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਨਜ਼ਰ ਆ ਰਹੇ ਹਨ। ਇਹ ਤਸਵੀਰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਹੋਰ ਵੇਖੋ: ਐਮੀ ਵਿਰਕ ਨੂੰ ਬਾਲੀਵੁੱਡ ‘ਚ ਮਿਲਿਆ ਵੱਡਾ ਮੌਕਾ, ਰਣਵੀਰ ਸਿੰਘ ਨਾਲ ਨਿਭਾਉਣਗੇ ਅਹਿਮ ਭੂਮੀਕਾ
1983 ‘ਚ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਗਏ ਇਤਿਹਾਸ ‘ਚ ਬਲਵਿੰਦਰ ਸਿੰਘ ਸੰਧੂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਇਹ ਮੂਵੀ ਸਾਲ 1983 ‘ਚ ਭਾਰਤੀ ਕ੍ਰਿਕਟ ਟੀਮ ਵੱਲੋਂ ਇੰਡੀਆ ਦਾ ਪਹਿਲਾਂ ਵਰਲਡ ਕੱਪ ਜਿੱਤ ਹਾਸਿਲ ਕਰਨ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰੇਗੀ। ਐਮੀ ਵਿਰਕ ਜੋ ਕਿ ਭਾਰਤੀ ਕ੍ਰਿਕਟ ਦੇ ਤੇਜ਼ ਗੇਂਦਬਾਜ ਬਲਵਿੰਦਰ ਸਿੰਘ ਸੰਧੂ ਦਾ ਰੋਲ ਨਿਭਾਉਂਣਗੇ ਤੇ ਉਹਨਾਂ ਦੇ ਨਾਲ ਇਸ ਮੂਵੀ ‘ਚ ਬਾਲੀਵੁੱਡ ਦੇ ਸਟਾਰ ਨਾਇਕ ਰਣਵੀਰ ਸਿੰਘ ਕਪਿਲ ਦੇਵ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਰਣਵੀਰ ਸਿੰਘ ਤੇ ਐਮੀ ਵਿਰਕ ਕ੍ਰਿਕਟ ਦੀਆਂ ਕੋਚਿੰਗ ਬਲਵਿੰਦਰ ਸਿੰਘ ਤੋਂ ਹੀ ਲੈ ਰਹੇ ਹਨ। ਫਿਲਮ ’83 ਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ। ਫਿਲਮ ’83 ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।